ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਚੰਨਣ ਸਿੰਘ ਖ਼ਾਲਸਾ ਭਾਜਪਾ 'ਚ ਹੋਏ ਸ਼ਾਮਿਲ
ਡੇਰਾ ਬਾਬਾ ਨਾਨਕ (ਗੁਰਦਾਸਪੁਰ ) ,8 ਨਵੰਬਰ ( ਅਵਤਾਰ ਸਿੰਘ ਰੰਧਾਵਾ) - ਹਲਕਾ ਡੇਰਾ ਬਾਬਾ ਨਾਨਕ ਦੀ ਚੱਲ ਰਹੀ ਜ਼ਿਮਨੀ ਚੋਣ ਮੌਕੇ ਭਾਜਪਾ ਨੂੰ ਉਸ ਵਕਤ ਵੱਡਾ ਬਲ ਮਿਲਿਆ ਜਦੋਂ ਕਿ ਆਮ ਆਦਮੀ ਪਾਰਟੀ ਅੰਦਰ ਪਿਛਲੇ ਕਈ ਸਾਲਾਂ ਤੋਂ ਮਿਹਨਤ ਕਰਦੇ ਚਲੇ ਆ ਰਹੇ ਪਾਰਟੀ ਦੇ ਸੈਕਟਰੀ ਡਾਇਰੈਕਟਰ ਐਗਰੋ ਐਕਸਪੋਰਟ ਕਾਰਪੋਰੇਸ਼ਨ ਚੰਨਣ ਸਿੰਘ ਖ਼ਾਲਸਾ ਜ਼ਿਮਨੀ ਚੋਣ ਇੰਚਾਰਜ ਵਿਜੇ ਰੂਪਾਨੀ ਸਾਬਕਾ ਮੁੱਖ ਮੰਤਰੀ ਗੁਜਰਾਤ ਅਤੇ ਡੇਰਾ ਬਾਬਾ ਨਾਨਕ ਤੋਂ ਰਵੀਕਰਨ ਸਿੰਘ ਕਾਹਲੋਂ ਸਮੇਤ ਸੀਨੀਅਰ ਆਗੂਆਂ ਦੀ ਹਾਜ਼ਰੀ ਵਿਚ ਭਾਜਪਾ ਵਿਚ ਸ਼ਾਮਿਲ ਹੋ ਗਏ ਹਨ। ਇਸ ਤੋਂ ਪਹਿਲਾਂ ਚੰਨਣ ਸਿੰਘ ਖ਼ਾਲਸਾ ਨੂੰ ਪਾਰਟੀ ਤੋਂ ਬਾਹਰ ਕਰਨ ਲਈ ਸੋਸ਼ਲ ਮੀਡੀਆ 'ਤੇ ਪਿਆ, ਪਨਸਪ ਚੇਅਰਮੈਨ ਅਤੇ ਜ਼ਿਲ੍ਹਾ ਪ੍ਰਧਾਨ ਬਲਬੀਰ ਸਿੰਘ ਪੰਨੂ ਗੁਰਦਾਸਪੁਰ ਦਿਹਾਤੀ ਦੇ ਦਸਤਖ਼ਤਾਂ 'ਤੇ ਜਾਰੀ ਕੀਤਾ ਗਿਆ ਬਰਖਾਸਤੀ ਪੱਤਰ ਵੀ ਸਾਹਮਣੇ ਆਇਆ ਹੈ। ਜਿਸ ਵਿਚ ਲਿਖਿਆ ਗਿਆ ਹੈ ਕਿ ਚੰਨਣ ਸਿੰਘ ਖ਼ਾਲਸਾ ਆਮ ਆਦਮੀ ਪਾਰਟੀ ਵਿਰੋਧੀ ਗਤੀਵਿਧੀਆਂ ਚ ਸ਼ਾਮਿਲ ਹੋ ਕੇ ਪਾਰਟੀ ਦਾ ਨੁਕਸਾਨ ਕਰ ਰਿਹਾ ਹੈ, ਜੋ ਕਿ ਪਾਰਟੀ ਦੀ ਅਨੁਸ਼ਾਸਨਹੀਣਤਾ ਦਾ ਨਮੂਨਾ ਹੈ। ਚੰਨਣ ਸਿੰਘ ਖ਼ਾਲਸਾ ਨੇ ਅੱਜ ਡੇਰਾ ਬਾਬਾ ਨਾਨਕ ਚ ਭਾਜਪਾ ਦੇ ਦਫ਼ਤਰ ਵਿਖੇ ਕਿਹਾ ਕਿ ਉਨਾਂ ਨੇ ਆਮ ਆਦਮੀ ਪਾਰਟੀ ਅੰਦਰ ਰਹਿ ਕੇ ਕਈ ਸਾਲ ਮਿਹਨਤ ਅਤੇ ਵਫ਼ਾਦਾਰੀ ਨਾਲ ਕੰਮ ਕੀਤਾ ਹੈ, ਪਰ ਪਾਰਟੀ ਆਪਣੇ ਅਸਲ ਸਿਧਾਂਤਾਂ ਤੋਂ ਬਹੁਤ ਦੂਰ ਹੋ ਗਈ ਹੈ, ਚੰਗੇ ਕਿਰਦਾਰ ਵਾਲਿਆਂ ਵਫ਼ਾਦਾਰ ਵਰਕਰਾਂ ਦੀ ਪਾਰਟੀ ਅੰਦਰ ਕੋਈ ਵੀ ਸੁਣਵਾਈ ਨਹੀਂ ਹੈ, ਜਿਸ ਕਰਕੇ ਉਹ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋ ਗਏ ਹਨ। ਹੁਣ ਉਹ ਡੇਰਾ ਬਾਬਾ ਨਾਨਕ ਤੋਂ ਭਾਜਪਾ ਉਮੀਦਵਾਰ ਰਵੀਕਰਨ ਸਿੰਘ ਕਾਹਲੋਂ ਲਈ ਸਖ਼ਤ ਮਿਹਨਤ ਕਰਨਗੇ ।