JALANDHAR WEATHER

ਜੰਮੂ ਕਸ਼ਮੀਰ: ਸੋਪੋਰ ਵਿਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਮੁੱਠਭੇੜ ਜਾਰੀ

ਸ੍ਰੀਨਗਰ, 8 ਨਵੰਬਰ- ਜੰਮੂ-ਕਸ਼ਮੀਰ ਦੇ ਬਾਰਾਮੂਲਾ ਦੇ ਸੋਪੋਰ ’ਚ ਬੀਤੀ ਰਾਤ ਤੋਂ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁੱਠਭੇੜ ਜਾਰੀ ਹੈ। ਇੱਥੇ 2-3 ਅੱਤਵਾਦੀਆਂ ਦੇ ਲੁਕੇ ਹੋਣ ਦੀ ਖਬਰ ਸੀ, ਜਿਸ ਤੋਂ ਬਾਅਦ ਤਲਾਸ਼ੀ ਮੁਹਿੰਮ ਚਲਾਈ ਗਈ। ਖਬਰਾਂ ਅਨੁਸਾਰ ਸੋਪੋਰ ਦੇ ਪਾਨੀਪੋਰਾ ਅਤੇ ਸਾਗੀਪੋਰਾ ਇਲਾਕਿਆਂ ’ਚ ਰਾਤ ਭਰ ਗੋਲੀਬਾਰੀ ਹੋਈ। ਅੱਜ ਸਵੇਰ ਤੋਂ ਫ਼ੌਜ ਅਤੇ ਅੱਤਵਾਦੀਆਂ ਵਿਚਾਲੇ ਇਕ ਵਾਰ ਫਿਰ ਗੋਲੀਬਾਰੀ ਸ਼ੁਰੂ ਹੋ ਗਈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਕਿਸ਼ਤਵਾੜ ਦੇ ਅਧਵਾੜੀ ਇਲਾਕੇ ’ਚ ਅੱਤਵਾਦੀਆਂ ਨੇ 2 ਗ੍ਰਾਮ ਸੁਰੱਖਿਆ ਗਾਰਡਾਂ ਦੀ ਹੱਤਿਆ ਕਰ ਦਿੱਤੀ ਸੀ। ਪੁਲਿਸ ਨੇ ਦੱਸਿਆ ਕਿ ਮੁੰਜਾਲਾ ਧਾਰ ਜੰਗਲ ’ਚ ਪਸ਼ੂ ਚਰਾਉਣ ਗਏ ਪਿੰਡ ਦੇ ਦੋ ਰੱਖਿਆ ਗਾਰਡਾਂ ਨੂੰ ਅੱਤਵਾਦੀਆਂ ਨੇ ਅਗਵਾ ਕਰ ਲਿਆ ਅਤੇ ਗੋਲੀ ਮਾਰ ਦਿੱਤੀ। ਮ੍ਰਿਤਕਾਂ ਦੀ ਪਛਾਣ ਨਜ਼ੀਰ ਅਹਿਮਦ ਅਤੇ ਕੁਲਦੀਪ ਕੁਮਾਰ, ਪਿੰਡ ਓਹਲੀ-ਕੁੰਟਵਾੜਾ ਦੇ ਸੁਰੱਖਿਆ ਗਾਰਡ ਵਜੋਂ ਹੋਈ ਹੈ। ਫੌਜ ਅੱਤਵਾਦੀਆਂ ਨੂੰ ਲੱਭਣ ਲਈ ਤਲਾਸ਼ੀ ਮੁਹਿੰਮ ਚਲਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ