JALANDHAR WEATHER

ਅੱਤਵਾਦ ਨੂੰ ਜੜੋਂ ਪੁੱਟਣ ਦਾ ਆ ਗਿਆ ਹੈ ਸਮਾਂ- ਅਮਿਤ ਸ਼ਾਹ

ਨਵੀਂ ਦਿੱਲੀ, 7 ਨਵੰਬਰ- ‘ਅੱਤਵਾਦ ਵਿਰੋਧੀ ਕਾਨਫ਼ਰੰਸ-2024’ ਦੇ ਉਦਘਾਟਨੀ ਸੈਸ਼ਨ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਤਵਾਦੀ ਹਮਲੇ ਅਤੇ ਉਨ੍ਹਾਂ ਦੀ ਸਾਜ਼ਿਸ਼ ਸਾਡੇ ਵਿਰੁੱਧ ਸੀਮਾ ਰਹਿਤ ਅਤੇ ਅਦਿੱਖ ਤਰੀਕੇ ਨਾਲ ਕੀਤੀ ਜਾ ਰਹੀ ਹੈ। ਜੇਕਰ ਅਸੀਂ ਇਸ ਨਾਲ ਸਹੀ ਤਰੀਕੇ ਨਾਲ ਨਜਿੱਠਣਾ ਹੈ ਤਾਂ ਤਾਂ ਸਾਡੇ ਨੌਜਵਾਨ ਅਫ਼ਸਰਾਂ ਨੂੰ ਉੱਚਤਮ ਤਕਨੀਕ ਨਾਲ ਲੈਸ ਕਰਨਾ ਹੋਵੇਗਾ, ਉਨ੍ਹਾਂ ਨੂੰ ਸਿਖਲਾਈ ਦੇਣੀ ਪਵੇਗੀ। ਉਨ੍ਹਾਂ ਕਿਹਾ ਕਿ ਅਸੀਂ ਆਉਣ ਵਾਲੇ ਦਿਨਾਂ ਵਿਚ ਇਸ ਨੂੰ ਸਿਖਲਾਈ ਦਾ ਇਕ ਅਹਿਮ ਹਿੱਸਾ ਬਣਾਵਾਂਗੇ। ਉਨ੍ਹਾਂ ਅੱਗੇ ਕਿਹਾ ਕਿ ਗ੍ਰਹਿ ਮੰਤਰਾਲੇ ਨੇ ਅੱਗੇ ਅੱਤਵਾਦ, ਅੱਤਵਾਦੀਆਂ ਅਤੇ ਅੱਤਵਾਦ ਦੇ ਵਾਤਾਵਰਣ ਨਾਲ ਲੜਨ ਲਈ ਇਕ ਰਾਸ਼ਟਰੀ ਅੱਤਵਾਦ ਵਿਰੋਧੀ ਨੀਤੀ ਅਤੇ ਰਣਨੀਤੀ ਤਿਆਰ ਕੀਤੀ ਹੈ, ਪਰ ਜਿਵੇਂ ਕਿ ਮੈਂ ਕਿਹਾ, ਪੁਲਿਸ ਰਾਜ ਦਾ ਵਿਸ਼ਾ ਹੈ ਅਤੇ ਲੜਾਈ ਸਿਰਫ਼ ਰਾਜ ਪੁਲਿਸ ਨੂੰ ਹੀ ਕਰਨੀ ਪਵੇਗੀ। ਸਾਰੀਆਂ ਕੇਂਦਰੀ ਏਜੰਸੀਆਂ ਜਾਣਕਾਰੀ ਦੇਣ ਤੋਂ ਲੈ ਕੇ ਕਾਰਵਾਈ ਕਰਨ ਤੱਕ ਤੁਹਾਡੀ ਮਦਦ ਕਰਨਗੀਆਂ। ਉਨ੍ਹਾਂ ਕਿਹਾ ਕਿ ਹੁਣ ਅੱਤਵਾਦ ਨੂੰ ਜੜ੍ਹੋਂ ਪੁੱਟਣ ਦਾ ਸਮਾਂ ਆ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ