ਅਸੀਂ ਕਾਂਗਰਸ ਪਾਰਟੀ ਨੂੰ ਅੱਗੇ ਨਾਲੋਂ ਜ਼ਿਆਦਾ ਕਰਾਂਗੇ ਸਰਗਰਮ- ਪ੍ਰਤਿਭਾ ਸਿੰਘ
ਸ਼ਿਮਲਾ, 7 ਨਵੰਬਰ- ਸੂਬਾ ਕਾਂਗਰਸ ਇਕਾਈ ਭੰਗ ਕੀਤੇ ਜਾਣ ’ਤੇ, ਪਾਰਟੀ ਦੀ ਨੇਤਾ ਪ੍ਰਤਿਭਾ ਸਿੰਘ ਨੇ ਕਿਹਾ ਕਿ ਅਸੀਂ ਉਨ੍ਹਾਂ ਲੋਕਾਂ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਕਰਾਂਗੇ, ਜੋ ਵਿਧਾਨ ਸਭਾ ਚੋਣਾਂ ਜਾਂ ਲੋਕ ਸਭਾ ਚੋਣਾਂ ਵਿਚ ਸਰਗਰਮੀ ਨਾਲ ਨਹੀਂ ਦਿਖਾਈ ਦਿੱਤੇ। ਉਨ੍ਹਾਂ ਕਿਹਾ ਕਿ ਅਸੀਂ ਓ.ਬੀ.ਸੀ., ਆਦਿਵਾਸੀਆਂ, ਨੌਜਵਾਨਾਂ ਤੇ ਔਰਤਾਂ, ਜਿਨ੍ਹਾਂ ਨੇ ਪਾਰਟੀ ’ਚ ਚੰਗਾ ਕੰਮ ਕੀਤਾ ਹੈ, ਉਨ੍ਹਾਂ ਨੂੰ ਚੰਗੇ ਅਹੁਦੇ ਦਿੱਤੇ ਜਾਣਗੇ ਤਾਂ ਕਿ ਉਹ ਆਪਣੀ ਟੀਮ ’ਚ ਨਵੀਂ ਰੂਹ ਫੂਕ ਸਕਣ। ਸਾਡਾ ਮਕਸਦ ਪਾਰਟੀ ਨੂੰ ਮਜ਼ਬੂਤ ਕਰਨਾ ਹੈ ਤਾਂ ਜੋ ਅਸੀਂ ਅਗਲੀਆਂ ਵਿਧਾਨ ਸਭਾ ਚੋਣਾਂ ਵੀ ਜਿੱਤ ਸਕੀਏ। ਅਸੀਂ ਇਸ ਪਾਰਟੀ ਨੂੰ ਹੋਰ ਮਜ਼ਬੂਤ ਕਰਾਂਗੇ, ਇਸ ਨੂੰ ਹੋਰ ਸਰਗਰਮ ਕਰਾਂਗੇ ਤੇ ਅਸੀਂ ਨਵੀਂ ਇਕਾਈ ਦੀ ਚੋਣ ਬਾਰੇ ਜਲਦੀ ਹੀ ਸਾਰੇ ਸੀਨੀਅਰ ਆਗੂਆਂ ਨਾਲ ਚਰਚਾ ਕਰਾਂਗੇ।