ਭਾਜਪਾ ਨੇਤਾ ਪ੍ਰਿਯਾਂਗੂ ਪਾਂਡੇ ਉੱਪਰ ਹੋਏ ਹਮਲੇ ਨਾਲ ਜੁੜੇ ਮਾਮਲੇ ਨੂੰ ਐਨ.ਆਈ.ਏ. ਨੇ ਲਿਆ ਆਪਣੇ ਹੱਥ
ਨਵੀਂ ਦਿੱਲੀ, 6 ਨਵੰਬਰ - ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇਤਾ ਪ੍ਰਿਯਾਂਗੂ ਪਾਂਡੇ ਦੀ ਕਾਰ 'ਤੇ ਉਸ ਸਮੇਂ ਹੋਏ ਹਮਲੇ ਨਾਲ ਜੁੜੇ ਮਾਮਲੇ ਨੂੰ ਆਪਣੇ ਹੱਥ 'ਚ ਲੈ ਲਿਆ ਹੈ, ਜਦੋਂ ਉਹ ਸਾਬਕਾ ਸੰਸਦ ਮੈਂਬਰ ਅਰਜੁਨ ਸਿੰਘ ਦੀ ਰਿਹਾਇਸ਼ ਵੱਲ ਗੱਡੀ 'ਚ ਜਾ ਰਹੇ ਸਨ। 28 ਅਗਸਤ ਨੂੰ ਕੱਚੇ ਬੰਬਾਂ ਸਮੇਤ ਮਾਰੂ ਹਥਿਆਰਾਂ ਨਾਲ ਲੈਸ 50 ਤੋਂ ਵੱਧ ਵਿਅਕਤੀਆਂ ਦੇ ਇਕ ਸਮੂਹ ਨੇ ਸ਼ਿਕਾਇਤਕਰਤਾ ਦੀ ਕਾਰ 'ਤੇ ਹਮਲਾ ਕਰ ਦਿੱਤਾ ਸੀ, ਜਿਸ ਦੇ ਨਤੀਜੇ ਵਜੋਂ ਡਰਾਈਵਰ ਰਵੀ ਵਰਮਾ ਅਤੇ ਉਸ ਦਾ ਸਾਥੀ ਰਬੀ ਸਿੰਘ ਗੋਲੀਆਂ ਲੱਗਣ ਨਾਲ ਜ਼ਖ਼ਮੀ ਹੋਏ ਸਨ।