JALANDHAR WEATHER

ਚੌਥੇ ਪਾਤਸ਼ਾਹ ਦੇ ਪ੍ਕਾਸ਼ ਪੁਰਬ ਮੌਕੇ ਰਾਜਾਸਾਂਸੀ ਹਵਾਈ ਅੱਡੇ 'ਤੇ ਰੰਗ ਬਰੰਗੇ ਫੁੱਲਾਂ ਨਾਲ ਕੀਤੀ ਸਜਾਵਟ

 ਰਾਜਾਸਾਂਸੀ, 18 ਅਕਤੂਬਰ (ਹਰਦੀਪ ਸਿੰਘ ਖੀਵਾ) - ਸੋਢੀ ਸਲਤਾਨ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਕਾਸ਼ ਪੁਰਬ ਦੇ ਸੰਬੰਧ ਵਿਚ ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (ਸ਼੍ਰੋ.ਗੁ.ਪ੍ਰ. ਕਮੇਟੀ) ਅੰਮਿ੍ਤਸਰ ਵਲੋਂ ਏਅਰਪੋਰਟ ਅਥਾਰਟੀ ਦੇ ਸਹਿਯੋਗ ਨਾਲ ਰੰਗ ਬਰੰਗੇ ਫੁੱਲਾਂ ਨਾਲ ਸੁੰਦਰ ਸਜਾਵਟ ਕੀਤੀ ਗਈ। ਰਾਜਾਸਾਂਸੀ ਹਵਾਈ ਅੱਡੇ ਦੇ ਅੰਦਰ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਸੁੰਦਰ ਮਾਡਲ ਸੁਸ਼ੋਭਿਤ ਕੀਤਾ ਹੋਇਆ ਹੈ, ਉਸ 'ਤੇ ਫੁੱਲਾਂ ਦੇ ਹਾਰਾਂ ਅਤੇ ਵੱਖ ਵੱਖ ਤਰਾਂ ਦੇ ਸਜਾਵਟੀ ਫੁੱਲਾਂ ਨਾਲ ਸਜਾਵਟ ਕੀਤੀ ਗਈ ਹੈ। ਇਸ ਤੋਂ ਇਲਾਵਾ ਹਵਾਈ ਦੇ ਅੰਦਰ ਵੱਡੇ ਆਕਾਰ ਦੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਤਸਵੀਰ ਅਤੇ ਹਵਾਈ ਅੱਡੇ ਦੇ ਅੰਦਰ ਪ੍ਰਵੇਸ਼ ਕਰਨ ਵਾਲੇ ਰਸਤੇ 'ਤੇ ਵੀ ਫੁੱਲਾਂ ਦੇ ਹਾਰ ਲਗਾਏ ਗਏ ਹਨ। ਹਵਾਈ ਅੱਡਾ 'ਤੇ ਪੁੱਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਹਵਾਈ ਅੱਡੇ 'ਤੇ ਬਣੇ ਯਾਤਰੀ ਹਾਲ ਦੇ ਅੰਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਥਾਪਿਤ ਕੀਤੇ ਮਾਡਲ ਤੇ ਸ੍ਰੀ ਗੁਰੂ ਸਾਹਿਬ ਜੀ ਦੀ ਤਸਵੀਰ ਸਮੇਤ ਵੱਖ ਵੱਖ ਖੇਤਰਾਂ ਨੂੰ ਸੁੰਦਰ ਸਜਾਵਟੀ ਫੁੱਲਾਂ ਨਾਲ ਸਜਾਇਆ ਗਿਆ ਹੈ, ਜਿਸ ਕਾਰਣ ਏਥੇ ਆਉਣ ਤੇ ਜਾਣ ਵਾਲੇ ਯਾਤਰੀ ਸੀ੍ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿਚ ਨਤਮਸਤਕ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਫੁੱਲਾਂ ਦੀ ਸੇਵਾ ਸ਼ਰਧਾਲੂ ਸੁਰਿੰਦਰ ਪਾਲ ਸਿੰਘ, ਜਿਹੜੇ ਕਿ ਸੱਚਖੰਡ ਸੀ੍ ਹਰਿਮੰਦਰ ਸਾਹਿਬ ਜੀ ਅੰਦਰ ਫੁੱਲਾਂ ਦੀ ਸੇਵਾ ਕਰਦੇ ਹਨ, ਵਲੋਂ ਹੀ ਹਵਾਈ ਅੱਡੇ 'ਤੇ ਫੁੱਲਾਂ ਦੀ ਖੂਬਸੂਰਤ ਸਜਾਵਟ ਲਈ ਫੁੱਲ ਭੇਜਣ ਦੀ ਸੇਵਾ ਕੀਤੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ