JALANDHAR WEATHER

ਕਿਸਾਨਾਂ ਵਲੋਂ ਵਿਧਾਇਕ ਅਮ੍ਰਿਤਪਾਲ ਸਿੰਘ ਸੁਖਾਨੰਦ ਦੇ ਗੇਟ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ

 ਠੱਠੀ ਭਾਈ (ਮੋਗਾ), 18 ਅਕਤੂਬਰ - (ਜਗਰੂਪ ਸਿੰਘ ਮਠਾੜੂ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਬਲਾਕ ਹਲਕਾ ਬਾਘਾ ਪੁਰਾਣਾ ਦੇ ਵਿਧਾਇਕ ਅਮ੍ਰਿਤਪਾਲ ਸਿੰਘ ਸੁਖਾਨੰਦ ਦੇ ਗੇਟ ਅੱਗੇ ਝੋਨੇ ਦੀ ਖ਼ਰੀਦ ਨੂੰ ਲੈ ਕੇ ਦਿਨ ਰਾਤ ਦਾ ਧਰਨਾ ਅਣਮਿੱਥੇ ਸਮੇਂ ਲਈ ਸ਼ੁਰੂ ਕਰ ਦਿੱਤਾ ਗਿਆ ਹੈ।ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਪਿਛਲੇ ਕਈਆ ਦਿਨਾਂ ਤੋਂ ਅਗੇਤੇ ਝੋਨੇ ਦੀ ਵਡਾਈ ਕਰਕੇ ਕਿਸਾਨ ਮੰਡੀਆਂ ਵਿਚ ਰੁਲ ਰਹੇ ਹਨ। ਹਾਲੇ ਤੱਕ ਮੰਡੀਆਂ ਵਿਚ ਆਪ ਸਰਕਾਰ ਵਲੋਂ ਨਾ ਹੀ ਬਾਰਦਾਨਾਂ ਤੇ ਨਾ ਹੀ ਖ਼ਰੀਦ ਕਰਨ ਵਾਲਾ ਅਧਿਕਾਰੀ ਮੰਡੀਆਂ ਵਿਚ ਭੇਜਿਆ ਗਿਆ ਹੈ। ਜਥੇਬੰਦੀ ਵਲੋਂ ਸਰਕਾਰ ਨੂੰ ਵਾਰ ਵਾਰ ਅਪੀਲ ਕਰਨ 'ਤੇ ਵੀ ਕੋਈ ਝੋਨੇ ਖ਼ਰੀਦ ਤੇ ਚੁਕਾਈ ਦਾ ਢੁਕਵਾਂ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਤੋਂ ਮਜ਼ਬੂਰ ਹੋ ਕੇ ਪੰਜਾਬ ਸਰਕਾਰ ਦੇ ਵਿਧਾਇਕ ਤੇ ਭਾਜਪਾ ਸਰਕਾਰ ਦੇ ਨੇਤਾਵਾਂ ਦੇ ਘਰਾਂ ਅੱਗੇ ਧਰਨੇ ਲਾਉਂਣ ਜ਼ਰੂਰਤ ਪਈ ਹੈ।ਉਨ੍ਹਾਂ ਕਿਹਾ ਕਿ ਸਰਕਾਰ ਝੋਨੇ ਦੀ ਪੂਰੀ ਐਮ.ਐਸ.ਪੀ. ਤੇ ਨਿਰਵਿਘਨ ਖ਼ਰੀਦ ਚਾਲੂ ਕਰੇ ਅਤੇ ਹੁਣ ਤੱਕ ਘੱਟ ਮੁੱਲ 'ਤੇ ਵਿਕੇ ਝੋਨੇ ਦੇ ਰੇਟ 'ਤੇ ਪੂਰਤੀ ਕਰੇ, ਸਰਕਾਰ ਦੀ ਸਿਫਾਰਸ਼ ਨਾਲ ਬੀਜੀ ਗਈ ਪੀ. ਆਰ 126 ਕਿਸਮ ਦਾ ਪੂਸਾ 44 ਨਾਲੋਂ ਘੱਟ ਝਾੜ ਦੀ ਕਮੀਂ ਅਤੇ ਐਮ.ਐਸ.ਪੀ. ਤੋਂ ਘੱਟ ਮਿਲੇ ਮੁੱਲ ਦੀ ਵੀ ਪੂਰਤੀ ਕਰੇ, ਨਹੀਂ ਫਿਰ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਨਾ ਪੈ ਸਕਦਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ