ਦਸੰਬਰ ਵਿਚ ਹੋਵੇਗੀ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਦੀ ਚੋਣ
ਨਵੀਂ ਦਿੱਲੀ, 16 ਅਕਤੂਬਰ- ਭਾਜਪਾ ਨੇ ਜਥੇਬੰਦਕ ਚੋਣਾਂ ਲਈ ਟੀਮ ਦਾ ਐਲਾਨ ਕਰ ਦਿੱਤਾ ਹੈ। ਰਾਜ ਸਭਾ ਮੈਂਬਰ ਕੇ. ਲਕਸ਼ਮਣ ਨੂੰ ਰਾਸ਼ਟਰੀ ਚੋਣ ਅਧਿਕਾਰੀ ਘੋਸ਼ਿਤ ਕੀਤਾ ਗਿਆ ਹੈ। ਇਹ ਟੀਮ ਕੌਮੀ ਪ੍ਰਧਾਨ ਦੀ ਚੋਣ ਪ੍ਰਕਿਰਿਆ ਦਾ ਸੰਚਾਲਨ ਕਰੇਗੀ। ਭਾਜਪਾ ਦੇ ਕੌਮੀ ਪ੍ਰਧਾਨ ਦੀ ਚੋਣ ਦਸੰਬਰ ਵਿਚ ਹੋਣੀ ਹੈ। ਇਸ ਦੀ ਸ਼ੁਰੂਆਤ ਮੈਂਬਰਸ਼ਿਪ ਮੁਹਿੰਮ ਨਾਲ ਹੋਈ ਹੈ। ਮੈਂਬਰਸ਼ਿਪ ਮੁਹਿੰਮ 17 ਅਕਤੂਬਰ ਤੱਕ ਚੱਲੇਗੀ। ਇਸ ਤੋਂ ਬਾਅਦ ਰਾਜਾਂ ਵਿਚ ਸੰਗਠਨਾਤਮਕ ਚੋਣਾਂ ਹੋਣਗੀਆਂ। ਰਾਜਾਂ ਵਿਚ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ। ਇਸ ਦੇ ਨਾਲ ਹੀ ਰਾਸ਼ਟਰੀ ਪ੍ਰਧਾਨ ਦੀ ਚੋਣ ਦਾ ਐਲਾਨ 50 ਫੀਸਦੀ ਸੂਬਿਆਂ ’ਚ ਚੋਣਾਂ ਖਤਮ ਹੋਣ ਤੋਂ ਬਾਅਦ ਕੀਤਾ ਜਾਵੇਗਾ।