JALANDHAR WEATHER

ਪਲਵਿੰਦਰ ਕੌਰ ਬਰਾੜ ਕੋਠੇ ਅਵਤਾਰ ਸਿੰਘ ਜ਼ੈਲਦਾਰ ਵਾਲਾ ਦੇ ਬਣੇ ਸਰਪੰਚ

ਸ਼੍ਰੋਮਣੀ ਅਕਾਲੀ ਦਲ (ਬਾ) ਨੂੰ ਮਿਲਿਆ ਵੱਡਾ ਹੰਗਾਰਾ : ਜੈਲਦਾਰ ਯਾਦਵਿੰਦਰ ਸਿੰਘ
ਜੈਤੋ, 15 ਅਕਤੂਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਸਥਾਨਕ ਕੋਠੇ ਅਵਤਾਰ ਸਿੰਘ ਜ਼ੈਲਦਾਰ ਵਾਲਾ ਵਿਖੇ ਹੋਈਆਂ ਪੰਚਾਇਤੀ ਚੋਣ ਵਿਚ ਪਲਵਿੰਦਰ ਕੌਰ ਬਰਾੜ ਪਤਨੀ ਚਰਨਜੀਤ ਸਿੰਘ ਬਰਾੜ ਸਾਬਕਾ ਐਮ.ਸੀ ਸਰਪੰਚ ਬਣ ਗਏ ਹਨ ਉਨ•ਾਂ ਨੇ 25 ਵੋਟਾਂ ਦੇ ਫਰਕ ਨਾਲ ਆਪਣੇ ਵਿਰੋਧੀ ਸੁਖਵੰਤ ਕੌਰ ਪਤਨੀ ਬਲਜੀਤ ਸਿੰਘ ਨੂੰ ਹਰਾ ਦਿੱਤਾ ਹੈ| ਦੱਸਿਆ ਜਾ ਰਿਹਾ ਹੈ ਕਿ ਨਵੇ ਬਣੇ ਸਰਪੰਚ ਪਲਵਿੰਦਰ ਕੌਰ ਬਰਾੜ ਨੂੰ 83 ਵੋਟਾਂ ਪਈਆ ਜਦ ਕਿ ਸੁਖਵੰਤ ਕੌਰ ਨੂੰ 58 ਵੋਟਾਂ ਮਿਲੀਆ| ਇਸ ਮੌਕੇ ਸਾਬਕਾ ਐਮ.ਸੀ ਚਰਨਜੀਤ ਸਿੰਘ ਬਰਾੜ ਦੇ ਗ੍ਰਹਿ ਵਿਖੇ ਪਲਵਿੰਦਰ ਕੌਰ ਬਰਾੜ ਦੀ ਜਿੱਤ ਦੀ ਖੁਸ਼ੀ ਵਿਚ ਭੰਗੜੇ ਪਾਏ ਜਾ ਰਹੇ ਹਨ ਤੇ ਲੱਡੂ ਵੰਡਕੇ ਇਕ ਦੂਜੇ ਨਾਲ ਖੁਸ਼ੀ ਨੂੰ ਸਾਂਝਾ ਕੀਤਾ ਜਾ ਰਿਹਾ ਹੈ| ਇਸ ਮੌਕੇ ਨਗਰ ਕੌਂਸਲ ਜੈਤੋ ਦੇ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਯਾਦਵਿੰਦਰ ਸਿੰਘ ਜ਼ੈਲਦਾਰ ਨੇ ਕਿਹਾ ਹੈ ਕਿ ਪਲਵਿੰਦਰ ਕੌਰ ਪਤਨੀ ਚਰਨਜੀਤ ਸਿੰਘ ਬਰਾੜ ਸਾਬਕਾ ਐਮ.ਸੀ ਦੇ ਸਰਪੰਚ ਬਣਨ ਨਾਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਬਹੁਤ ਵੱਡਾ ਹੰਗਾਰਾ ਲੋਕਾਂ ਵਲੋਂ ਮਿਲਿਆ ਹੈ| ਉਨ•ਾਂ ਕਿਹਾ ਕਿ ਲੋਕ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਨੂੰ ਪਸੰਦ ਕਰਦੇ ਹਨ| ਇਸ ਮੌਕੇ ਜਸ਼ਨਦੀਪ ਸਿੰਘ ਬਰਾੜ, ਸਾਬਕਾ ਸਰਪੰਚ ਤੋਤਾ ਰਾਮ, ਸਾਬਕਾ ਕੌਂਸਲਰ ਜਸਪਾਲ ਸਿੰਘ ਕਾਂਟਾ, ਪ੍ਰਿਤਪਾਲ ਸਿੰਘ ਪ੍ਰਿਥੀ, ਹਰਬੰਸ ਸਿੰਘ, ਵਿਜੇ ਭੰਡਾਰੀ, ਮਨੀ ਸਿੰਘ ਢਿੱਲੋਂ, ਬਲਕਰਨ ਸਿੰਘ ਬਰਾੜ, ਸੁਖਦੇਵ ਸਿੰਘ ਸੁੱਖਾ ਅਤੇ ਬਲਦੇਵ ਸਿੰਘ ਆਦਿ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ | 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ