ਸਰਹੱਦੀ ਪਿੰਡ ਅਵਾਣ ਲੱਖਾ ਸਿੰਘ ਵਿਖੇ ਡਬਲ ਵੋਟਾਂ ਭੁਗਤਾਉਣ ਦੇ ਲਗਾਏ ਦੋਸ਼
ਚੋਗਾਵਾਂ (ਜਲੰਧਰ), 15 ਅਕਤੂਬਰ-(ਗੁਰਵਿੰਦਰ ਸਿੰਘ ਕਲਸੀ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਸਰਹੱਦੀ ਪਿੰਡ ਅਵਾਣ ਲੱਖਾ ਸਿੰਘ ਵਿਖੇ 'ਆਪ' ਦੀ ਇਕ ਧਿਰ ਨੇ ਦੂਜੀ ਧਿਰ 'ਤੇ ਡਬਲ ਵੋਟਾਂ ਭੁਗਤਾਉਣ ਦੇ ਦੋਸ਼ ਲਗਾਏ ਹਨ। ਇਸ ਸੰਬੰਧੀ ਸਾਬਕਾ ਸਰਪੰਚ ਜਸਵੰਤ ਸਿੰਘ ਨੇ ਦੋਸ਼ ਲਗਾਉਂਦਿਆਂ ਦੱਸਿਆ ਕਿ ਮੇਰੀ ਪਤਨੀ ਸਰਪੰਚੀ ਦੀ ਉਮੀਦਵਾਰ ਹੈ। ਪਿੰਡ ਦੇ ਹੀ ਕੁਝ ਲੋਕ ਜੋ ਅੰਮ੍ਰਿਤਸਰ ਰਹਿੰਦੇ ਹਨ 15 ਦੇ ਕਰੀਬ ਵੋਟਾਂ ਜੋ ਅੰਮ੍ਰਿਤਸਰ ਅਤੇ ਅਵਾਣ ਲੱਖਾ ਸਿੰਘ ਵਿਖੇ ਡਬਲ ਬਣੀਆਂ ਹੋਈਆਂ ਹਨ। ਉਕਤ ਵਿਅਕਤੀਆਂ ਵਲੋਂ ਡਬਲ ਵੋਟਾਂ ਪਾਈਆਂ ਗਈਆਂ, ਜਿਸ ਦਾ ਅਸੀਂ ਸਖਤ ਵਿਰੋਧ ਕੀਤਾ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ। ਇਸ ਸੰਬੰਧੀ ਜ਼ਿਲ੍ਹੇ ਦੇ ਡੀ.ਸੀ. ਨੂੰ ਵੀ ਜਾਣੂ ਕਰਵਾਇਆ ਗਿਆ ਸੀ। ਉਨ੍ਹਾਂ ਡਬਲ ਵੋਟਾਂ ਭੁਗਤਾਉਣ ਵਾਲੇ ਉਕਤ ਵਿਅਕਤੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ।