ਜੋੜਕੀਆਂ ਕਸਬੇ 'ਚ ਵੋਟਾਂ ਭੁਗਤਾਉਣ ਦੀ ਰਫਤਾਰ ਮੱਠੀ
ਜੋੜਕੀਆਂ (ਮਾਨਸਾ), 15 ਅਕਤੂਬਰ (ਲਕਵਿੰਦਰ ਸ਼ਰਮਾ)-ਮਾਨਸਾ ਦੇ ਕਸਬਾ ਜੋੜਕੀਆਂ ਅਤੇ ਆਸ-ਪਾਸ ਦੇ ਪਿੰਡਾਂ ਵਿਚ ਲੋਕਤੰਤਰ ਦੀ ਪਹਿਲੀ ਪੌੜੀ ਵਜੋਂ ਜਾਣੀਆਂ ਜਾਂਦੀਆਂ ਪੰਚਾਇਤੀ ਚੋਣਾਂ ਲਈ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਸ਼ਾਮ ਦੇ 3.30 ਵਜੇ ਤੱਕ ਜੋੜਕੀਆਂ ਅਤੇ ਆਸ-ਪਾਸ ਦੇ ਪਿੰਡਾਂ ਵਿਚ 75 ਤੋਂ ਲੈ ਕੇ 80 ਫੀਸਦੀ ਵੋਟ ਪੋਲ ਹੋ ਚੁੱਕੀ ਹੈ ਜਦੋਂਕਿ ਪੋਲਿਗ ਬੂਥਾਂ ਉਤੇ ਲੰਬੀਆਂ ਕਤਾਰਾਂ ਵੋਟਾਂ ਪਾਉਣ ਵਾਲਿਆਂ ਦੀਆਂ ਲੱਗੀਆਂ ਪਈਆਂ ਹਨ। ਪਿੰਡ ਉਲਕ ਅਤੇ ਜੋੜਕੀਆਂ ਵਿਚ ਵੋਟਾਂ ਭੁਗਤਾਉਣ ਦੀ ਰਫਤਾਰ ਮੱਠੀ ਚੱਲ ਰਹੀ ਪਰ ਫਿਰ ਵੀ ਚੋਣ ਅਮਲਾ ਕਾਫੀ ਮਿਹਨਤ ਨਾਲ ਵੋਟਾਂ ਭੁਗਤਾਉਣ ਦਾ ਕੰਮ ਕਰ ਰਿਹਾ ਹੈ।