ਬਜ਼ੁਰਗ ਵੀ ਉਤਸ਼ਾਹ ਨਾਲ ਕਰ ਰਹੇ ਮਤਦਾਨ
ਗੁਰੂਹਰਸਹਾਏ (ਫਿਰੋਜ਼ਪੁਰ), 15 ਅਕਤੂਬਰ (ਕਪਿਲ ਕੰਧਾਰੀ)-ਪੰਚਾਇਤੀ ਚੋਣਾਂ ਨੂੰ ਲੈ ਕੇ ਜਿਥੇ ਨੌਜਵਾਨਾਂ ਮਰਦਾਂ ਤੇ ਔਰਤਾਂ ਵਲੋਂ ਉਤਸ਼ਾਹ ਨਾਲ ਆਪਣੀ ਵੋਟ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ, ਉਥੇ ਹੀ ਬਜ਼ੁਰਗਾਂ ਵਲੋਂ ਵੀ ਬੜੇ ਚਾਅ ਨਾਲ ਪੋਲਿੰਗ ਬੂਥਾਂ ਉਤੇ ਜਾ ਕੇ ਆਪਣੀ ਵੋਟ ਪਾਈ ਜਾ ਰਹੀ ਹੈ, ਜਿਸ ਦੇ ਚਲਦਿਆਂ 75 ਸਾਲਾ ਬਜ਼ੁਰਗ ਬੀਬੀ ਬਖਸ਼ੀਸ਼ ਕੌਰ ਚੱਕ ਸੁਆਹ ਵਾਲਾ ਨੇ ਪੰਚਾਇਤੀ ਚੋਣਾਂ ਦੌਰਾਨ ਮਤਦਾਨ ਕੀਤਾ।