ਫਗਵਾੜਾ ਹਲਕੇ ਵਿਚ 118 ਬੂਥਾਂ ’ਤੇ ਵੋਟਾਂ ਪੈਣ ਦਾ ਕੰਮ ਸਾਂਤਮਈ ਸੁਰੂ
ਫਗਵਾੜਾ, 15 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)- ਫਗਵਾੜਾ ਹਲਕੇ ਦੇ 73 ਪਿੰਡਾਂ ਵਿਚ ਬਣਾਏ ਗਏ 118 ਬੂਥਾਂ ਤੇ ਸਵੇਰੇ 8 ਵਜੇ ਵੋਟਾਂ ਪਾਉਣ ਦਾ ਕੰਮ ਸਾਂਤਮਈ ਸ਼ੁਰੂ ਹੋ ਗਿਆ। ਇਸ ਸੰਬੰਧੀ ਐਸ. ਡੀ. ਐਮ. ਜਸ਼ਨਜੀਤ ਸਿੰਘ ਨੇ ਦੱਸਿਆ ਕਿ ਸਾਡੀਆ ਸਾਰੀਆਂ ਟੀਮਾਂ ਹਰ ਬੂਥ ’ਤੇ ਪੂਰੀ ਤਰ੍ਹਾਂ ਨਜ਼ਰ ਰੱਖ ਰਹੀਆਂ ਹਨ ।