ਤਪ ਅਸਥਾਨ ਬਾਬਾ ਸ੍ਰੀ ਚੰਦ ਨਾਨਕ ਚੱਕ ਜੀ ਦੇ ਮੁੱਖ ਸੇਵਾਦਾਰ ਮਹੰਤ ਤਿਲਕ ਦਾਸ ਜੀ ਦਾ ਦਿਹਾਂਤ
ਕਾਲਾ ਅਫਗਾਨਾ (ਗੁਰਦਾਸਪੁਰ), 13 ਅਕਤੂਬਰ (ਅਵਤਾਰ ਸਿੰਘ ਰੰਧਾਵਾ)-ਸ਼ਰਧਾਲੂਆਂ ਲਈ ਬਹੁਤ ਹੀ ਦੁਖਦਾਈ ਖਬਰ ਹੈ ਕਿ ਤਪ ਅਸਥਾਨ ਬਾਬਾ ਸ੍ਰੀ ਚੰਦ ਜੀ, ਨਾਨਕ ਚੱਕ ਦੇ ਮੁੱਖ ਸੇਵਾਦਾਰ ਮਹੰਤ ਤਿਲਕ ਦਾਸ ਜੀ ਜੋ ਪਿਛਲੇ ਕਈ ਸਾਲਾਂ ਤੋਂ ਇਥੇ ਸੇਵਾ ਕਾਰਜ ਨਿਭਾਅ ਰਹੇ ਸਨ, ਉਹ ਅਚਾਨਕ ਕੁਝ ਦੇਰ ਪਹਿਲਾਂ ਸਦੀਵੀ ਵਿਛੋੜਾ ਦੇ ਗਏ ਹਨ। ਜਾਣਕਾਰੀ ਮੁਤਾਬਕ ਸਿਹਤ ਵਿਗੜ ਜਾਣ ਕਰਕੇ ਉਨ੍ਹਾਂ ਨੂੰ ਅੱਜ ਸਵੇਰੇ ਅੰਮ੍ਰਿਤਸਰ ਵਿਖੇ ਇਲਾਜ ਲਈ ਲਿਜਾਇਆ ਗਿਆ ਸੀ, ਜਿਥੇ ਉਨ੍ਹਾਂ ਦੀ ਜ਼ੇਰੇ ਇਲਾਜ ਅਚਾਨਕ ਮੌਤ ਹੋ ਗਈ। ਖਬਰ ਦਾ ਪਤਾ ਚੱਲਦਿਆਂ ਹੀ ਸ਼ਰਧਾਲੂ ਸੰਗਤਾਂ ਦੀ ਆਵਾਜਾਈ ਤਪ ਸਥਾਨ ਮੰਦਰ ਬਾਬਾ ਸ੍ਰੀ ਚੰਦ ਜੀ ਨਾਨਕ ਚੱਕ ਵਿਖੇ ਸ਼ੁਰੂ ਹੋ ਗਈ ਹੈ।