JALANDHAR WEATHER

ਤਾਮਿਲਨਾਡੂ 'ਚ ਬਾਗਮਤੀ ਐਕਸਪ੍ਰੈੱਸ ਮਾਲ ਗੱਡੀ ਨਾਲ ਟਕਰਾਈ-ਕਈ ਜ਼ਖ਼ਮੀ

ਚੇਨਈ, 11 ਅਕਤੂਬਰ (ਪੀ. ਟੀ. ਆਈ.)-ਤਾਮਿਲਨਾਡੂ ਦੇ ਜ਼ਿਲ੍ਹਾ ਤਿਰੂਵੱਲੁਰ 'ਚ ਸਥਿਤ ਕਾਵਾਰਾਪੇੱਟਾਈ ਵਿਖੇ ਇਕ ਐਕਸਪ੍ਰੈੱਸ ਰੇਲ ਗੱਡੀ ਇਕ ਮਾਲ ਗੱਡੀ ਨਾਲ ਟਕਰਾ ਗਈ, ਜਿਸ ਦੌਰਾਨ ਕੁਝ ਯਾਤਰੀ ਜ਼ਖ਼ਮੀ ਹੋ ਗਏ | ਜਾਣਕਾਰੀ ਅਨੁਸਾਰ ਬਾਗਮਤੀ ਐਕਸਪ੍ਰੈਸ (ਮੈਸੂਰ-ਦਰਭੰਗਾ) ਰੇਲਗੱਡੀ ਪੋਨੇਰੀ ਸਟੇਸ਼ਨ ਨੂੰ ਰਾਤ ਨੂੰ 8.27 ਵਜੇ ਪਾਰ ਕਰਨ ਤੋਂ ਬਾਅਦ ਇਕ ਮਾਲ ਗੱਡੀ ਨਾਲ ਟਕਰਾ ਗਈ, ਜਿਸ ਕਾਰਨ 12 ਡੱਬੇ ਪਟੜੀ ਤੋਂ ਉਤਰ ਗਏ | ਇਸ ਦੌਰਾਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ 19 ਯਾਤਰੀ ਜ਼ਖ਼ਮੀ ਹੋ ਗਏ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ