JALANDHAR WEATHER

ਹੋਰਡਿੰਗ ਬੋਰਡ ਲਗਾਉਂਦੇ ਹੋਏ ਨੌਜਵਾਨ ਕਰੰਟ ਲੱਗਣ ਕਰਕੇ ਝੁਲਸਿਆ

ਭੁਲੱਥ (ਕਪੂਰਥਲਾ ) , 11 ਅਕਤੂਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਵੇਂਈ ਪੁਲ ਨਡਾਲਾ ਰੋਡ 'ਤੇ ਹੋਰਡਿੰਗ ਬੋਰਡ ਲਗਾਉਂਦੇ ਹੋਏ ਇਕ ਨੌਜਵਾਨ ਉੱਪਰ ਜਾ ਰਹੀ ਬਿਜਲੀ ਦੀਆਂ ਤਾਰਾਂ ਨਾਲ ਲੱਗਣ ਕਰਕੇ ਬੁਰੀ ਤਰਾਂ ਝੁਲਸ ਗਿਆ । ਸਿਵਲ ਹਸਪਤਾਲ ਭੁਲੱਥ ਵਿਚ ਜੇਰੇ ਇਲਾਜ ਸੁਭਾਸ਼ 19 ਸਾਲ ਪੁੱਤਰ ਦੇਸ ਰਾਜ ਜੋ ਬੁਰੀ ਤਰ੍ਹਾਂ ਕਰੰਟ ਲੱਗਣ ਕਰਕੇ ਸਿਵਲ ਹਸਪਤਾਲ ਭੁਲੱਥ 'ਚ ਇਲਾਜ ਅਧੀਨ ਹੈ । ਉਸ ਨੇ ਦੱਸਿਆ ਕਿ ਅੱਜ ਜਦੋਂ ਉਹ ਧਾਰਮਿਕ ਹੋਰਡਿੰਗ ਬੋਰਡ ਲਗਾ ਰਹੇ ਸਨ ਤਾਂ ਬਿਜਲੀ ਦੀਆਂ ਤਾਰਾਂ ਲੱਗਣ ਕਰਕੇ ਉਸ ਨੂੰ ਜ਼ੋਰਦਾਰ ਝਟਕਾ ਲੱਗਾ ਤਾਂ ਉਹ ਹੇਠਾਂ ਡਿਗ ਗਿਆ ਤੇ ਸਿਰ ਵਿਚ ਵੀ ਸੱਟ ਲੱਗੀ। ਉਸ ਦੇ ਨਾਲ ਦੇ ਸਾਥੀਆਂ ਵਲੋਂ ਉਸ ਨੂੰ ਚੱਕ ਕੇ ਸਿਵਲ ਹਸਪਤਾਲ ਵਿਚ ਲਿਆਂਦਾ ਗਿਆ । ਸਿਵਲ ਹਸਪਤਾਲ ਵਿਚ ਜਦੋਂ ਡਿਊਟੀ 'ਤੇ ਹਾਜ਼ਰ ਡਾਕਟਰ ਗੁਰਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮਰੀਜ਼ ਦੀ ਹਾਲਤ ਜਿਆਦਾ ਗੰਭੀਰ ਹੈ, ਤੇ ਉਸ ਨੂੰ ਸਿਵਲ ਹਸਪਤਾਲ ਜਲੰਧਰ ਰੈਫਰ ਕਰ ਦਿੱਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ