ਦੁਕਾਨ ਵਿਚ ਅੱਗ ਲੱਗਣ ਨਾਲ ਮਚੀ ਹਾਹਾਕਾਰ
ਲੁਧਿਆਣਾ , 8 ਅਕਤੂਬਰ (ਪਰਮਿੰਦਰ ਸਿੰਘ ਆਹੂਜਾ ) - ਸਥਾਨਕ ਛਾਉਣੀ ਮੁਹੱਲਾ ਵਿਚ ਅੱਜ ਦੇਰ ਰਾਤ ਇਕ ਦੁਕਾਨ ਵਿਚ ਅਚਾਨਕ ਅੱਗ ਲੱਗ ਗਈ , ਜਿਸ ਕਾਰਨ ਇਲਾਕੇ ਵਿਚ ਹਾਹਾਕਾਰ ਮਚ ਗਈ । ਜਾਣਕਾਰੀ ਅਨੁਸਾਰ ਘਟਨਾ ਅੱਜ ਰਾਤ 10 ਵਜੇ ਦੇ ਕਰੀਬ ਉਸ ਵਕਤ ਵਾਪਰੀ ਜਦੋਂ ਛਾਉਣੀ ਮੁਹੱਲਾ ਸਥਿਤ ਇਕ ਟਾਫੀ ਵੇਚਣ ਵਾਲੀ ਦੁਕਾਨ ਵਿਚ ਅਚਾਨਕ ਅੱਗ ਲੱਗ ਗਈ । ਸੂਚਨਾ ਮਿਲਦਿਆਂ ਫਾਇਰ ਬ੍ਰਿਗੇਡ ਦਾ ਅਮਲਾ ਮੌਕੇ 'ਤੇ ਪਹੁੰਚ ਗਿਆ ਹੈ ਤੇ ਅੱਗ ਬੁਝਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ । ਅੱਗ ਲੱਗਣ ਦਾ ਕਾਰਨ ਸਪਸ਼ਟ ਨਹੀਂ ਹੋ ਸਕਿਆ ।