ਕਾਂਗਰਸ ਲੋਕਾਂ ਨੂੰ ਜਾਤ ਦੇ ਆਧਾਰ 'ਤੇ ਲੜਾਉਣਾ ਚਾਹੁੰਦੀ ਸੀ - ਮਨੋਜ ਤਿਵਾੜੀ
ਨਵੀਂ ਦਿੱਲੀ, 8 ਅਕਤੂਬਰ - ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਕਿਹਾ ਕਿ ਕਾਂਗਰਸ ਦਾ ਪਰਦਾਫਾਸ਼ ਹੋ ਗਿਆ ਹੈ। ਉਹ ਹਮੇਸ਼ਾ ਲੋਕਾਂ ਨੂੰ ਜਾਤ ਦੇ ਆਧਾਰ 'ਤੇ ਵੰਡ ਕੇ ਉਨ੍ਹਾਂ ਨੂੰ ਲੜਾਉਣਾ ਚਾਹੁੰਦੀ ਸੀ । ਹਰਿਆਣਾ ਵਿਚ ਕਾਂਗਰਸ ਨੇ ਵੀ ਪਹਿਲਵਾਨਾਂ, ਕਿਸਾਨਾਂ ਅਤੇ ਸੈਨਿਕਾਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਪਰ ਹਰ ਕੋਈ ਭਾਜਪਾ ਦੇ ਨਾਲ ਹੈ।