ਉੁਮੀਦਵਾਰਾਂ ਵਲੋਂ ਰਾਜਾਸਾਂਸੀ 'ਚ ਐਸ. ਡੀ. ਐਮ. ਦਫਤਰ ਦਾ ਘਿਰਾਓ ਕਰਕੇ ਕੀਤੀ ਨਾਅਰੇਬਾਜ਼ੀ
ਰਾਜਾਸਾਂਸੀ (ਅੰਮ੍ਰਿਤਸਰ), 8 ਅਕਤੂਬਰ (ਹਰਦੀਪ ਸਿੰਘ ਖੀਵਾ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਬਲਾਕ ਚੋਗਾਵਾਂ ਦੇ ਕਲੱਸਟਰ ਨੰਬਰ 6 ਦੇ ਰੀਟਰਨਿੰਗ ਅਫ਼ਸਰ ਵਲੋਂ ਮਨਮਰਜ਼ੀ ਕਰਦਿਆਂ ਕਰੀਬ 10 ਪਿੰਡਾਂ ਦੇ ਕੁਝ ਪੰਚਾਇਤੀ ਉਮੀਦਵਾਰਾਂ ਨੂੰ ਪਿਛਲੇ 2 ਦਿਨਾਂ ਤੋਂ ਭਾਰੀ ਖੱਜਲ-ਖੁਆਰ ਕੀਤਾ ਜਾ ਰਿਹਾ ਹੈ। ਵੱਖ-ਵੱਖ ਪਿੰਡਾਂ ਦੇ ਉੁਮੀਦਵਾਰਾਂ ਵਲੋਂ ਚੋਣ ਨਿਸ਼ਾਨ ਜਾਰੀ ਨਾ ਕਰਨ, ਕੁਝ ਉਮੀਦਵਾਰਾਂ ਦੇ ਬਿਨਾਂ ਵਜ੍ਹਾ ਨਾਮਜ਼ਦਗੀ ਪੱਤਰ ਰੱਦ ਕਰਨ ਅਤੇ ਕਈ ਉਮੀਦਵਾਰਾਂ ਦੀਆਂ ਵਾਰਡਾਂ ਨੂੰ ਤਬਦੀਲ ਕਰਨ ਦੇ ਦੋਸ਼ ਲਗਾਉਂਦਿਆਂ ਰਾਜਾਸਾਂਸੀ ਵਿਖੇ ਐਸ. ਡੀ. ਐਮ. ਦਫਤਰ ਦਾ ਘਿਰਾਓ ਕਰਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਰੀਟਰਨਿੰਗ ਅਫਸਰ ਨੂੰ ਘੇਰ ਕੇ ਤੁਰੰਤ ਮਸਲੇ ਹੱਲ ਕਰਨ ਲਿਆ ਕਿਹਾ ਗਿਆ।