ਗੋਲਡ ਮੈਡਲ ਜਿੱਤ ਕੇ ਆਈ ਗਗਨਦੀਪ ਕੌਰ ਦਾ ਪਿੰਡ ਪਹੁੰਚਣ 'ਤੇ ਕੀਤਾ ਸਵਾਗਤ
ਕੌਹਰੀਆਂ (ਸੰਗਰੂਰ), 8 ਅਕਤੂਬਰ (ਸੁਨੀਲ ਕੁਮਾਰ ਗਰਗ)-ਪਿੰਡ ਸ਼ਾਦੀਹਰੀ ਵਿਖੇ ਖੋ-ਖੋ ਦੀਆਂ ਖੇਡਾਂ ਵਿਚ ਗੋਲਡ ਮੈਡਲ ਹਾਸਲ ਕਰਕੇ ਗਗਨਦੀਪ ਕੌਰ ਦਾ ਪਿੰਡ ਪਹੁੰਚਣ ਉਤੇ ਸ਼ਾਨਦਾਰ ਸਵਾਗਤ ਕੀਤਾ ਗਿਆ ਤੇ ਦਿੱਲੀ ਵਿਚ ਚੱਲ ਰਹੀਆਂ ਨੈਸ਼ਨਲ ਪੱਧਰ ਦੀਆਂ ਖੇਡਾਂ ਵਿਚ ਵੀ ਗੋਲਡ ਮੈਡਲ ਹਾਸਲ ਕੀਤਾ। ਉਨ੍ਹਾਂ ਕਿਹਾ ਕਿ ਇਸ ਵਿਦਿਆਰਥਣ ਦੀ ਇਹ ਪ੍ਰਾਪਤੀ ਸਕੂਲ ਲਈ ਅਤੇ ਮਾਤਾ-ਪਿਤਾ ਲਈ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਸਮੂਹ ਸਟਾਫ ਵਲੋਂ ਮਾਤਾ-ਪਿਤਾ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਵੱਡੀ ਗਿਣਤੀ ਵਿਚ ਸਮੂਹ ਪਿੰਡ ਨਿਵਾਸੀ ਹਾਜ਼ਰ ਸਨ।