ਸਰਬਸੰਮਤੀ ਨਾਲ ਚੁਣੀ ਗਈ ਪਿੰਡ ਨਿਮਾਜੀਪੁਰ ਦੀ ਪੰਚਾਇਤ
ਸ਼ਾਹਕੋਟ (ਜਲੰਧਰ), 8 ਅਕਤੂਬਰ (ਬਾਂਸਲ)-ਪਿੰਡ ਨਿਮਾਜੀਪੁਰ ਵਿਚ ਪੰਚਾਇਤ ਦੀ ਚੋਣ ਸਰਬਸੰਮਤੀ ਨਾਲ ਕਰ ਲਈ ਗਈ। ਪਿੰਡ ਵਾਸੀਆਂ ਨੇ ਗੁਰਦੁਆਰਾ ਸਾਹਿਬ ਵਿਖੇ ਇਕੱਠ ਕਰਕੇ ਸਰਬਸੰਮਤੀ ਨਾਲ ਫੌਜੀ ਨਵਿੰਦਰ ਸਿੰਘ ਢਿੱਲੋਂ ਨੂੰ ਸਰਪੰਚ ਚੁਣ ਲਿਆ। ਇਸੇ ਤਰ੍ਹਾਂ ਸਰਬਸੰਮਤੀ ਨਾਲ ਬਲਜੀਤ ਸਿੰਘ ਜੋਸਨ, ਪਰਮਜੀਤ ਸਿੰਘ, ਗੁਰਨਾਮ, ਨਿਸ਼ਾ ਅਤੇ ਮਨਪ੍ਰੀਤ ਕੌਰ ਹੁੰਦਲ ਨੂੰ ਪੰਚ ਚੁਣ ਲਿਆ ਗਿਆ। ਇਸ ਮੌਕੇ ਚੁਣੀ ਗਈ ਸਮੁੱਚੀ ਪੰਚਾਇਤ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਕੇ ਪ੍ਰਮਾਤਮਾ ਦਾ ਆਸ਼ੀਰਵਾਦ ਲਿਆ।