ਅਮਨਦੀਪ ਕੌਰ ਭੁੱਲਰ ਨੇ ਜਿੱਤੀ ਨਿਰਵਿਰੋਧ ਸਰਪੰਚੀ ਦੀ ਚੋਣ
ਮੱਖੂ (ਫਿਰੋਜ਼ਪੁਰ), 8 ਅਕਤੂਬਰ (ਕੁਲਵਿੰਦਰ ਸਿੰਘ ਸੰਧੂ)-ਸੀਨੀਅਰ ਯੂਥ ਆਗੂ ਬਲਜਿੰਦਰ ਸਿੰਘ ਭੁੱਲਰ ਵੱਟੂ ਭੱਟੀ ਦੀ ਸੁਪਤਨੀ ਅਮਨਦੀਪ ਕੌਰ ਭੁੱਲਰ ਨੇ ਨਿਰਵਿਰੋਧ ਸਰਪੰਚੀ ਦੀ ਚੋਣ ਵਿਚ ਜਿੱਤ ਪ੍ਰਾਪਤ ਕੀਤੀ ਕਿਉਂਕਿ ਅਮਨਦੀਪ ਭੁੱਲਰ ਖਿਲਾਫ ਕੋਈ ਵੀ ਉਮੀਦਵਾਰ ਚੋਣ ਮੈਦਾਨ ਵਿਚ ਨਹੀਂ ਨਿਤਰਿਆ। ਉਨ੍ਹਾਂ ਨਾਲ ਹਰਪਾਲ ਸਿੰਘ ਭੁੱਲਰ, ਸੁਖਦੀਪ ਕੌਰ, ਸੁਖਵਿੰਦਰ ਕੌਰ, ਹਰਪ੍ਰੀਤ ਕੌਰ, ਗੁਰਜੰਟ ਮੱਲੀ ਆਦਿ ਮੈਂਬਰ ਪੰਚਾਇਤ ਨਿਰਵਿਰੋਧ ਚੋਣ ਜਿੱਤ ਗਏ ਹਨ।