ਪਿੰਡ ਨਸਰਾਲਾ ’ਚ 27 ਸਾਲ ਬਾਅਦ ਹੋਈ ਸਰਬਸੰਮਤੀ ਨਾਲ ਚੋਣ
ਨਸਰਾਲਾ, (ਹੁਸ਼ਿਆਰਪੁਰ), 8 ਅਕਤੂਬਰ (ਸਤਵੰਤ ਸਿੰਘ ਥਿਆੜਾ)-ਹਲਕਾ ਸ਼ਾਮਚੁਰਾਸੀ ਦਾ ਪਿੰਡ ਨਸਰਾਲਾ ਜੋ ਕਿ ਸਿਆਸੀ ਗਲਿਆਰਿਆਂ ਵਿਚ ਆਪਣਾ ਚੰਗਾ ਅਸਲ ਰਸੂਖ ਰੱਖਦਾ ਹੈ ਤੇ ਇਸ ਪਿੰਡ ਦੇ ਲੋਕਾਂ ਨੇ 27 ਸਾਲਾਂ ਬਾਅਦ ਸਰਬਸੰਮਤੀ ਕਰਕੇ ਡਾ. ਜਰਨੈਲ ਸਿੰਘ ਨੂੰ ਆਪਣਾ ਸਰਪੰਚ ਚੁਣ ਲਿਆ ਹੈ। ਇਸ ਮੌਕੇ ਹੋਈ ਚੋਣ ਵਿਚ ਪੰਚਾਇਤ ਮੈਂਬਰ ਜ਼ੋਰਾਵਰ ਸਿੰਘ, ਹਰੀ ਸਿੰਘ, ਮਨਜੀਤ ਸਿੰਘ, ਕੁਲਵਿੰਦਰ ਸਿੰਘ, ਰਾਜ ਕੁਮਾਰ, ਮਧੂ ਰਾਣੀ, ਕੁਲਵਿੰਦਰ ਕੌਰ, ਮੀਨਾ ਰਾਣੀ ਤੇ ਸਰਬਜੀਤ ਕੌਰ ਦੀ ਚੋਣ ਕੀਤੀ ਗਈ। ਇਸ ਮੌਕੇ ਨਵੇਂ ਚੁਣੇ ਸਰਪੰਚ ਡਾ. ਜਰਨੈਲ ਸਿੰਘ ਨੇ ਕਿਹਾ ਕੇ ਪਿੰਡ ਵਾਸੀਆਂ ਵਲੋ ਦਿੱਤੇ ਮਾਣ ਦੀ ਉਹ ਕਦਰ ਕਰਦੇ ਹਨ ਤੇ ਵਿਸ਼ਵਾਸ ਦਿਵਾਉਂਦੇ ਹਨ ਕਿ ਉਹ ਪਿੰਡ ਵਾਸੀਆਂ ਦੀਆਂ ਉਮੀਦਾਂ ਨੂੰ ਪੂਰਾ ਕਰਨਗੇ।