ਵਿਨੇਸ਼ ਫੋਗਾਟ ਪੰਜਵੇਂ ਗੇੜ ਵਿਚ 1417 ਵੋਟਾਂ ਨਾਲ ਪਿੱਛੇ
ਹਰਿਆਣਾ, 8 ਅਕਤੂਬਰ- ਜੁਲਾਨਾ ਸੀਟ ’ਤੇ ਹੁਣ ਤੱਕ 5 ਗੇੜ ਦੀ ਗਿਣਤੀ ਹੋ ਚੁੱਕੀ ਹੈ। ਕਾਂਗਰਸ ਉਮੀਦਵਾਰ ਵਿਨੇਸ਼ ਫੋਗਾਟ 1417 ਵੋਟਾਂ ਨਾਲ ਪਿੱਛੇ ਚੱਲ ਰਹੀ ਹੈ। ਉਨ੍ਹਾਂ ਨੂੰ ਹੁਣ ਤੱਕ 20,794 ਵੋਟਾਂ ਮਿਲੀਆਂ ਹਨ। ਭਾਜਪਾ ਉਮੀਦਵਾਰ ਕੈਪਟਨ ਯੋਗੇਸ਼ ਬੈਰਾਗੀ 22,211 ਵੋਟਾਂ ਨਾਲ ਪਹਿਲੇ ਸਥਾਨ ’ਤੇ ਹਨ।