ਹਰਿਆਣਾ ਚੋਣਾਂ: ਸਿਰਸਾ ਤੋਂ ਕਾਂਗਰਸੀ ਉਮੀਦਵਾਰ ਅੱਗੇ
ਸਿਰਸਾ, (ਹਰਿਆਣਾ), 8 ਅਕਤੂਬਰ- ਸਿਰਸਾ ਤੋਂ ਕਾਂਗਰਸ ਦੇ ਗੋਕੁਲ ਸੇਤੀਆ 19,937 ਵੋਟਾਂ ਨਾਲ ਪਹਿਲੇ ਸਥਾਨ ’ਤੇ ਹਨ। ਭਾਜਪਾ ਉਮੀਦਵਾਰ ਗੋਪਾਲ ਕਾਂਡਾ 4796 ਵੋਟਾਂ ਨਾਲ ਪਿੱਛੇ ਚੱਲ ਰਹੇ ਹਨ। ਗੋਪਾਲ ਕਾਂਡਾ ਨੂੰ 15,141 ਵੋਟਾਂ ਮਿਲੀਆਂ ਹਨ। ਹੁਣ ਤੱਕ ਇੱਥੇ 4 ਰਾਊਂਡ ਦੀ ਗਿਣਤੀ ਹੋ ਚੁੱਕੀ ਹੈ।