ਡੱਬਵਾਲੀ: ਦੂਸਰੇ ਰਾਉਂਡ ’ਚ ਕਾਂਗਰਸ ਦੇ ਅਮਿਤ ਸਿਹਾਗ 5076 ਵੋਟਾਂ ਨਾਲ ਅੱਗੇ

ਡੱਬਵਾਲੀ, (ਹਰਿਆਣਾ), 8 ਅਕਤੂਬਰ (ਇਕਬਾਲ ਸਿੰਘ ਸ਼ਾਂਤ)-ਡੱਬਵਾਲੀ ਹਲਕੇ ਵਿਚ ਦੂਸਰੇ ਗੇੜ ਵਿਚ ਕਾਂਗਰਸ ਦੇ ਉਮੀਦਵਾਰ ਅਮਿਤ ਸਿਹਾਗ 5076 ਵੋਟਾਂ ਨਾਲ ਅੱਗੇ ਹਨ। ਅਮਿਤ ਸਿਹਾਗ ਨੂੰ ਕੁੱਲ 9115 ਵੋਟਾਂ, ਇਨੈਲੋ ਦੇ ਅਦਿੱਤਿਆ ਦੇਵੀ ਲਾਲ ਨੂੰ 4039 ਵੋਟਾਂ, ਜਜਪਾ ਦੇ ਦਿਗਵਿਜੈ ਚੌਟਾਲਾ ਨੂੰ 3259 ਵੋਟਾਂ ਮਿਲੀਆਂ ਹਨ। ਜਦਕਿ ਭਾਜਪਾ ਦੇ ਬਲਦੇਵ ਸਿੰਘ ਮਾਂਗੇਆਣਾ ਨੂੰ 1562 ਵੋਟ ਅਤੇ ਆਪ ਦੇ ਕੁਲਦੀਪ ਗਦਰਾਣਾ ਨੂੰ 625 ਵੋਟ ਮਿਲੇ ਹਨ।