ਜੰਮੂ ਕਸ਼ਮੀਰ ਚੋਣਾਂ: ਜੇ.ਕੇ.ਐਨ.ਸੀ.-ਕਾਂਗਰਸ ਗਠਜੋੜ ਨੇ ਬਹੁਮਤ ਦਾ ਅੰਕੜਾ ਕੀਤਾ ਪਾਰ- ਚੋਣ ਕਮਿਸ਼ਨ
ਨਵੀਂ ਦਿੱਲੀ, 8 ਅਕਤੂਬਰ- ਜੰਮੂ ਕਸ਼ਮੀਰ ਦੇ 90 ਵਿਧਾਨ ਸਭਾ ਹਲਕਿਆਂ ਦਾ ਰੁਝਾਨ ਚੋਣ ਕਮਿਸ਼ਨ ਵਲੋਂ ਜਾਰੀ ਕੀਤਾ ਗਿਆ ਹੈ। ਚੋਣ ਕਮਿਸ਼ਨ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਜੇ.ਕੇ.ਐਨ.ਸੀ.- ਕਾਂਗਰਸ ਗਠਜੋੜ ਨੇ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਹੈ। ਜੇ.ਕੇ.ਐਨ.ਸੀ. 39 ਸੀਟਾਂ ’ਤੇ ਅੱਗੇ ਹੈ। ਕਾਂਗਰਸ ਨੂੰ 8, ਭਾਜਪਾ ਨੂੰ 28, ਪੀ.ਡੀ.ਪੀ. ਨੂੰ 3, ਜੇ.ਪੀ.ਸੀ. ਨੂੰ 2, ਸੀ.ਪੀ.ਆਈ. (ਐਮ) ਤੇ ਡੀ.ਪੀ.ਏ.ਪੀ. 1-1 ’ਤੇ ਅੱਗੇ ਹਨ। ਇਸ ਦੇ ਨਾਲ ਹੀ 8 ਸੀਟਾਂ ’ਤੇ ਆਜ਼ਾਦ ਉਮੀਦਵਾਰ ਅੱਗੇ ਚੱਲ ਰਹੇ ਹਨ।