ਸੜਕ ਹਾਦਸੇ ਚ ਤਿੰਨ ਨੌਜਵਾਨਾਂ ਦੀ ਮੌ.ਤ
ਛੇਹਰਟਾ, 7 ਅਕਤੂਬਰ (ਪੱਤਰ ਪ੍ਰੇਰਕ) - ਵਿਧਾਨ ਸਭਾ ਹਲਕਾ ਪੱਛਮੀ ਅਧੀਨ ਪੈਂਦੇ ਪਿੰਡ ਗੁਮਾਨਪੁਰਾ ਵਿਖੇ ਉਸ ਵਕਤ ਸੋਗ ਦੀ ਲਹਿਰ ਦੌੜ ਗਈ ਜਦੋਂ ਤਿੰਨ ਨੌਜਵਾਨਾਂ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ।ਤਿੰਨੋ ਨੌਜਵਾਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਤੋਂ ਸਲਾਨਾ ਜੋੜ ਮੇਲਾ ਵੇਖ ਕੇ ਮੋਟਰਸਾਈਕਲ 'ਤੇ ਵਾਪਸ ਮੁੜ ਰਹੇ ਸਨ।