JALANDHAR WEATHER

ਯੂ.ਪੀ. : 8 ਲੋਕਾਂ ਦੀ ਜਾਨ ਲੈ ਚੁੱਕੇ 6 ਬਘਿਆੜਾਂ ਚੋਂ ਆਖ਼ਰੀ ਬਘਿਆੜ ਦੀ ਮਿਲੀ ਲਾਸ਼ - ਡੀ.ਐਫ.ਓ.

 ਬਹਿਰਾਇਚ (ਯੂ.ਪੀ.), 6 ਅਕਤੂਬਰ - ਉੱਤਰ ਪ੍ਰਦੇਸ਼ ਦੇ ਬਹਿਰਾਇਚ 'ਚ ਬਘਿਆੜ ਦੀ ਭਾਲ ਲਈ 'ਆਪ੍ਰੇਸ਼ਨ ਭੇੜੀਆ' ਚੱਲ ਰਿਹਾ ਸੀ। ਬਹਿਰਾਇਚ ਦੇ ਡੀ.ਐਫ.ਓ. ਅਜੀਤ ਸਿੰਘ ਦਾ ਕਹਿਣਾ ਹੈ, "ਕਈ ਦਿਨਾਂ ਤੋਂ ਵਿਭਾਗ ਦੀਆਂ ਟੀਮਾਂ ਇਸ ਆਖ਼ਰੀ ਬਘਿਆੜ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀਆਂ ਸਨ। ਜਦੋਂ ਸਾਨੂੰ ਸੂਚਨਾ ਮਿਲੀ ਕਿ ਇਕ ਪਿੰਡ ਵਿਚ ਇਕ ਜਾਨਵਰ ਦੀ ਲਾਸ਼ ਪਈ ਹੈ। ਅਸੀਂ ਤੁਰੰਤ ਆਪਣੀ ਟੀਮ ਦੇ ਨਾਲ ਉੱਥੇ ਗਏ ਅਤੇ ਦੇਖਿਆ ਕਿ ਇਕ ਮਰਿਆ ਹੋਇਆ ਬਘਿਆੜ ਉਥੇ ਪਿਆ ਸੀ ਕਿਉਂਕਿ ਉਸ ਦੇ ਸਰੀਰ 'ਤੇ ਜ਼ਖ਼ਮਾਂ ਦੇ ਨਿਸ਼ਾਨ ਸਨ, ਸੰਭਵ ਹੈ ਕਿ ਪਿੰਡ ਵਾਲਿਆਂ ਜਾਂ ਕਿਸੇ ਹੋਰ ਨੇ ਉਸ ਨੂੰ ਮਾਰਿਆ ਹੋਵੇ, ਅਸੀਂ ਜਾਂਚ ਤੋਂ ਬਾਅਦ ਹੀ ਅੱਗੇ ਕੁਝ ਕਹਿ ਸਕਾਂਗੇ। ਦੱਸ ਦੇਈਏ ਕਿ 6 ਬਘਿਆੜਾਂ ਨੇ ਇਲਾਕੇ ਦੇ 8 ਲੋਕਾਂ ਦੀ ਜਾਨ ਲੈ ਲਈ ਸੀ। ਜੰਗਲਾਤ ਵਿਭਾਗ ਵਲੋਂ 5 ਬਘਿਆੜ ਫੜੇ ਜਾ ਚੁੱਕੇ ਸਨ ਅਤੇ ਆਖ਼ਰੀ ਬਘਿਆੜ ਦੀ ਭਾਲ ਜਾਰੀ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ