JALANDHAR WEATHER

546 ਪੰਚਾਇਤਾਂ ਲਈ 1811 ਉਮੀਦਵਾਰਾਂ ਨੇ ਸਰਪੰਚੀ ਤੇ 5953 ਨੇ ਪੰਚੀ ਲਈ ਭਰੇ ਨਾਮਜ਼ਦਗੀ ਪਰਚੇ

ਕਪੂਰਥਲਾ, 5 ਅਕਤੂਬਰ (ਅਮਰਜੀਤ ਕੋਮਲ)-ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦੇ ਆਖ਼ਰੀ ਦਿਨ ਕਪੂਰਥਲਾ ਜ਼ਿਲ੍ਹੇ ਦੇ 5 ਬਲਾਕਾਂ ਸੁਲਤਾਨਪੁਰ ਲੋਧੀ, ਫਗਵਾੜਾ, ਕਪੂਰਥਲਾ, ਢਿਲਵਾਂ, ਨਡਾਲਾ ਵਿਚ ਪੈਂਦੀਆਂ 546 ਪਿੰਡਾਂ ਦੀਆਂ ਪੰਚਾਇਤਾਂ ਲਈ ਸਰਪੰਚੀ ਲਈ 1811 ਤੇ ਪੰਚੀ ਲਈ 5953 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪਰਚੇ ਦਾਖਲ ਕੀਤੇ ਹਨ। ਅਮਿਤ ਕੁਮਾਰ ਪੰਚਾਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਦੱਸਿਆ ਕਿ ਬਲਾਕ ਕਪੂਰਥਲਾ ਵਿਚ ਸਰਪੰਚੀ ਲਈ 460, ਪੰਚੀ ਲਈ 1480, ਬਲਾਕ ਢਿਲਵਾਂ ਵਿਚ ਸਰਪੰਚੀ ਲਈ 322, ਪੰਚੀ ਲਈ 1055, ਬਲਾਕ ਨਡਾਲਾ ਵਿਚ ਸਰਪੰਚੀ ਲਈ 284, ਪੰਚੀ ਲਈ 1007, ਬਲਾਕ ਫਗਵਾੜਾ ਵਿਚ ਸਰਪੰਚੀ ਲਈ 321, ਪੰਚੀ ਲਈ 1097 ਤੇ ਸੁਲਤਾਨਪੁਰ ਲੋਧੀ ਬਲਾਕ ਵਿਚ ਸਰਪੰਚੀ ਲਈ 424 ਤੇ ਪੰਚੀ ਲਈ 1314 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪਰਚੇ ਵੱਖ-ਵੱਖ ਰਿਟਰਨਿੰਗ ਅਫ਼ਸਰਾਂ ਕੋਲ ਦਾਖਲ ਕੀਤੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 7 ਅਕਤੂਬਰ ਨੂੰ ਉਮੀਦਵਾਰ ਆਪਣੇ ਨਾਮਜ਼ਦਗੀ ਪਰਚੇ ਵਾਪਸ ਲੈ ਸਕਣਗੇ ਤੇ 15 ਅਕਤੂਬਰ ਨੂੰ ਵੋਟਾਂ ਪਾਉਣਗੇ। ਉਨ੍ਹਾਂ ਜ਼ਿਲ੍ਹੇ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਬਿਨ੍ਹਾਂ ਡਰ, ਲਾਲਚ ਤੇ ਭੈਅ ਤੋਂ ਆਪਣੇ ਵੋਟ ਦੀ ਵਰਤੋਂ ਕਰਨ ਤਾਂ ਜੋ ਲੋਕਤੰਤਰ ਦੀ ਮੁੱਢਲੀ ਇਕਾਈ ਪੰਚਾਇਤਾਂ ਦੀ ਸਫ਼ਲਤਾ ਪੂਰਵਕ ਚੋਣ ਹੋ ਸਕੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ