JALANDHAR WEATHER

ਕਾਰ ਨੂੰ ਬਚਾਉਂਦਿਆਂ ਬੱਸ ਹੋਈ ਹਾਦਸੇ ਦਾ ਸ਼ਿਕਾਰ, ਸਵਾਰੀਆਂ ਜ਼ਖਮੀ

ਧਾਰੀਵਾਲ (ਗੁਰਦਾਸਪੁਰ), 3 ਅਕਤੂਬਰ (ਸਵਰਨ ਸਿੰਘ/ਜੇਮਸ ਨਾਹਰ)-ਸਥਾਨਿਕ ਸ਼ਹਿਰ ਤੋਂ ਬਟਾਲਾ ਰੋਡ ਵਾਲੇ ਪਾਸੇ ਮੁੱਖ ਮਾਰਗ 'ਤੇ ਦੋ ਬੱਸਾਂ ਦੀ ਆਪਸ ਵਿਚ ਟਕਰਾਉਂਦੇ ਟਕਰਾਉਂਦੇ ਬਚ ਜਾਣ ਅਤੇ ਇਕ ਬੱਸ ਦਰੱਖਤ ਵਿਚ ਵੱਜ ਜਾਣ ਨਾਲ ਸਵਾਰੀਆਂ ਵਾਲ-ਵਾਲ ਬਚੀਆਂ। ਮੌਕੇ ਉਤੇ ਪਹੁੰਚੇ ਪੁਲਿਸ ਥਾਣਾ ਧਾਰੀਵਾਲ ਦੇ ਐਸ.ਐਚ.ਓ. ਬਲਜੀਤ ਕੌਰ ਨੇ ਦੱਸਿਆ ਕਿ ਰੋਡਵੇਜ਼ ਦੀ ਬੱਸ ਜੋ ਕਿ ਅੰਮ੍ਰਿਤਸਰ ਤੋਂ ਆ ਰਹੀ ਸੀ ਅਤੇ ਇਕ ਨਿੱਜੀ ਕੰਪਨੀ ਦੀ ਬੱਸ ਜੋ ਕਿ ਗੁਰਦਾਸਪੁਰ ਵਾਲੇ ਪਾਸੇ ਤੋਂ ਆ ਰਹੀ ਸੀ। ਜਿਵੇਂ ਹੀ ਬਟਾਲਾ ਰੋਡ ਵਾਲੇ ਪਾਸੇ ਸ਼ਾਹ ਪੰਪ ਨੇੜੇ ਪਹੁੰਚੀਆਂ ਤਾਂ ਇਕ ਕਾਰ ਨੂੰ ਬਚਾਉਂਦੇ ਹੋਏ ਆਪਸ ਵਿਚ ਟਕਰਾਉਂਦੇ ਟਕਰਾਉਂਦੇ ਬਚਦੇ ਹੋਏ ਰੋਡਵੇਜ਼ ਦੀ ਬੱਸ ਦਰੱਖਤ ਵਿਚ ਜਾ ਵੱਜੀ, ਜਿਸ ਨਾਲ ਕੁਝ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਪਰ ਜਾਨੀ ਅਤੇ ਮਾਲੀ ਨੁਕਸਾਨ ਹੋਣ ਤੋਂ ਬਚਾਅ ਰਿਹਾ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ