JALANDHAR WEATHER

ਭਗਵੰਤ ਮਾਨ ਸਰਕਾਰ ਪੰਚਾਇਤੀ ਚੋਣਾਂ ਵਿਚ ਕਰ ਰਹੀ ਹੈ ਲੋਕਤੰਤਰ ਦਾ ਘਾਣ- ਅਮਰਜੀਤ ਸਿੰਘ ਗਿੱਲ

ਲੌਂਗੋਵਾਲ 3 ਅਕਤੂਬਰ (ਸ.ਸ., ਖੰਨਾ)- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਜਨਰਲ ਸਕੱਤਰ ਅਮਰਜੀਤ ਸਿੰਘ ਗਿੱਲ ਨੇ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਵਿਚ 15 ਅਕਤੂਬਰ ਨੂੰ ਹੋ ਰਹੀਆਂ ਪੰਚਾਇਤੀ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਜਿਹੜਾ ਜਨਾਜ਼ਾ ਲੋਕਤੰਤਰ ਦਾ ਨਿਕਲ ਰਿਹਾ ਹੈ, ਉਹ ਅਕਾਲੀ ਅਤੇ ਕਾਂਗਰਸ ਸਰਕਾਰ ਨੂੰ ਵੀ ਮਾਤ ਪਾ ਰਿਹਾ ਹੈ। ਭਾਵੇਂ ਅਜਿਹੀ ਪਿਰਤ ਪਿਛਲੀਆਂ ਸਰਕਾਰਾਂ ਦੀ ਨਾਲਾਇਕੀ ਅਤੇ ਧੱਕੇਸ਼ਾਹੀ ਦੀ ਹੂਬਹੂ ਨਕਲ ਤੋਂ ਵੀਂ ਵੱਧ ਕੇ ਹੋ ਰਹੀ ਹੈ ਪਰ ਭਗਵੰਤ ਸਿੰਘ ਮਾਨ ਨੇ ਜਿਸ ਸੰਵਿਧਾਨ ਦੀ ਸਹੁੰ ਖਾ ਕੇ ਲੋਕਤੰਤਰ ਵਿਚ ਰਹਿ ਕੇ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ’ਤੇ ਲਿਜਾਣ ਦੀ ਆਵਾਜ਼ ’ਤੇ ਸਰਕਾਰ ਬਣਾਈ ਸੀ, ਅੱਜ ਉਹ ਹੀ ਭਗਵੰਤ ਮਾਨ ਅਤੇ ਉਸ ਦੇ ਮੰਤਰੀ ਸਾਥੀ ਲੋਕਤੰਤਰ ਦੀ ਪਹਿਲੀ ਕੜੀ ਦਾ ਗਲਾ ਘੁੱਟ ਰਹੇ ਹਨ ਅਤੇ ਅਫ਼ਸਰਸ਼ਾਹੀ ’ਤੇ ਦਬਾਅ ਬਣਾ ਕੇ ਸਰਪੰਚੀ ਦੀ ਇਮਾਨਦਾਰੀ ਨਾਲ ਚੋਣ ਲੜਨ ਵਾਲੇ ਵਿਰੋਧੀ ਧਿਰਾਂ ਦੇ ਆਗੂਆਂ ਨੂੰ ਐਨ.ਓ. ਸੀ. ਦੇਣ ਵਾਲੇ ਅਧਿਕਾਰੀਆਂ ਵਲੋਂ ਜ਼ਲੀਲ ਕੀਤਾ ਜਾ ਰਿਹਾ ਹੈ ਅਤੇ ਸਰਬਸਮਤੀ ਦੇ ਨਾਂਅ ’ਤੇ ਪਿੰਡਾਂ ਵਿਚ ਆਪਣੇ ਚਹੇਤਿਆਂ ਨੂੰ ਧੱਕੇਸ਼ਾਹੀ ਨਾਲ ਆਪਣੇ ਹੀ ਵਰਕਰਾਂ ਦੀ ਮੌਜੂਦਗੀ ਵਿਚ ਹਾਰ ਪਾ ਕੇ ਸਰਪੰਚ ਐਲਾਨਿਆ ਜਾ ਰਿਹਾ ਹੈ, ਜਦੋਂ ਕਿ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਕੋਈ ਸੱਦਾ ਪੱਤਰ ਨਹੀਂ ਭੇਜਿਆ ਜਾਂਦਾ। ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਗਰੀਬ ਅਤੇ ਇਮਾਨਦਾਰ ਵਿਅਕਤੀਆਂ ਨੂੰ ਚੋਣ ਲੜਨ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ, ਕਿਉਂਕਿ ਅਮੀਰ ਅਤੇ ਧਨਾਢ ਵਿਅਕਤੀ ਬੋਲੀਆਂ ਲਾ ਕੇ ਆਮ ਲੋਕਾਂ ਦਾ ਹੱਕ ਖੋਹ ਰਹੇ ਹਨ। ਜੇਕਰ ਸਰਕਾਰ ਨੂੰ ਪੰਜਾਬ ਲਈ ਕੀਤੇ ਕਾਰਜਾਂ ’ਤੇ ਮਾਣ ਹੈ ਤਾਂ ਫਿਰ ਪੰਚਾਇਤੀ ਚੋਣਾਂ ਵਿਚ ਘਟੀਆ ਹਥਕੰਡੇ ਵਰਤਣ ਦੀ ਕੀ ਲੋੜ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ