JALANDHAR WEATHER

ਗੁਰੂਹਰਸਹਾਏ : ਪਰਚੀ ਸਿਸਟਮ ਰਾਹੀਂ ਰਾਜ ਸਿੰਘ ਨੂੰ ਚੁਣਿਆ ਸਰਪੰਚ

ਗੁਰੂਹਰਸਹਾਏ, 3 ਅਕਤੂਬਰ (ਹਰਚਰਨ ਸਿੰਘ ਸੰਧੂ)-ਇਥੋਂ ਨਜ਼ਦੀਕੀ ਪੈਂਦੇ ਪਿੰਡ ਬਸਤੀ ਨਾਹਰਿਆਂ ਵਾਲੀ ਵਿਖੇ ਅੱਜ ਪਿੰਡ ਵਾਸੀਆਂ ਵਲੋਂ ਸਰਬਸੰਮਤੀ ਨਾਲ ਨਵੀਂ ਪੰਚਾਇਤ ਚੁਣੀ ਗਈ, ਜਿਸ ਦੌਰਾਨ ਰਾਜ ਸਿੰਘ ਨੂੰ ਸਰਪੰਚ ਚੁਣਿਆ ਗਿਆ। ਇਸ ਤੋਂ ਇਲਾਵਾ ਵੀਰੋ ਬਾਈ, ਮਹਿੰਦਰ ਕੌਰ, ਪਿਆਰਾ ਸਿੰਘ, ਮੰਗਲ ਸਿੰਘ, ਜਸਵੰਤ ਸਿੰਘ ਨੂੰ ਮੈਂਬਰ ਨਾਮਜ਼ਦ ਕੀਤਾ ਗਿਆ। ਇਸ ਮੌਕੇ ਪਿੰਡ ਦੇ ਪਤਵੰਤੇ ਲੋਕਾਂ ਨੇ ਦੱਸਿਆ ਕਿ ਨਵੀਂ ਪੰਚਾਇਤ ਦੀ ਚੋਣ ਪਰਚੀਆਂ ਪਾ ਕੇ ਕੀਤੀ ਗਈ ਹੈ, ਜਿਸ ਦੌਰਾਨ ਇਕ ਛੋਟੀ ਬੱਚੀ ਨੂੰ ਇਕ ਪਰਚੀ ਚੁਕਵਾਈ ਗਈ, ਜਿਸ ਵਿਚ ਸਰਪੰਚ ਲਈ ਰਾਜ ਸਿੰਘ ਦਾ ਨਾਮ ਨਿਕਲਿਆ, ਜਿਸ ਦੌਰਾਨ ਸਾਰਿਆਂ ਨੇ ਸਹਿਮਤੀ ਪ੍ਰਗਟਾਈ ਅਤੇ ਅਗਲੀ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਿਆ। ਇਸ ਮੌਕੇ ਨਵੇਂ ਚੁਣੇ ਗਏ ਸਰਪੰਚ ਰਾਜ ਸਿੰਘ ਨੇ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਪੰਜ ਸਾਲਾਂ ਵਿਚ ਪਿੰਡ ਨੂੰ ਤਰੱਕੀ ਵੱਲ ਲੈ ਕੇ ਜਾਵਾਂਗੇ ਅਤੇ ਪਿੰਡ ਦਾ ਨਾਮ ਇਸੇ ਤਰ੍ਹਾਂ ਰੌਸ਼ਨ ਕਰਾਂਗੇ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ