ਭੁੱਲਾ ਦੀ ਅਗਵਾਈ 'ਚ ਸੈਂਕੜੇ ਕਿਸਾਨਾਂ-ਮਜ਼ਦੂਰਾਂ ਨੇ ਰੇਲਵੇ ਸਟੇਸ਼ਨ ਟਾਂਡਾ 'ਤੇ ਦਿੱਤਾ ਧਰਨਾ
ਟਾਂਡਾ ਉੜਮੁੜ, 3 ਅਕਤੂਬਰ (ਦੀਪਕ ਬਹਿਲ)-ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਰੇਲ ਰੋਕੂ ਮੁਹਿੰਮ ਤਹਿਤ ਅੱਜ ਸੈਂਕੜੇ ਕਿਸਾਨਾਂ-ਮਜ਼ਦੂਰਾਂ ਅਤੇ ਬੀਬੀਆਂ ਨੇ ਕਿਸਾਨ ਆਗੂ ਪਰਮਜੀਤ ਭੁੱਲਾ ਬਾਠ ਦੀ ਅਗਵਾਈ ਵਿਚ ਰੇਲਾਂ ਰੋਕਣ ਮਗਰੋਂ ਟਾਂਡਾ ਰੇਲਵੇ ਟਰੈਕ 'ਤੇ ਵਿਸ਼ਾਲ ਧਰਨਾ ਦਿੱਤਾ। ਧਰਨੇ ਦੌਰਾਨ ਸੂਬਾ ਆਗੂ ਅਤੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਭੁੱਲਾ ਬਾਠ ਅਤੇ ਕੁਲਦੀਪ ਸਿੰਘ ਬੇਗੋਵਾਲ ਅਤੇ ਹੋਰ ਆਗੂਆਂ ਵਲੋਂ ਲਖੀਮਪੁਰ ਖੀਰੀ ਦੇ ਮੁਲਜ਼ਮਾਂ ਨੂੰ ਜੇਲ੍ਹ ਵਿਚ ਭੇਜਣ ਤੇ ਕਿਸਾਨ ਆਗੂਆਂ ਉਤੇ ਝੂਠੇ ਪਰਚੇ ਰੱਦ ਕਰਨ ਨੂੰ ਲੈ ਕੇ ਕਰੀਬ ਤਿੰਨ ਘੰਟੇ ਰੇਲਵੇ ਟਰੈਕ ਜਾਮ ਕਰਕੇ ਧਰਨਾ ਪ੍ਰਦਰਸ਼ਨ ਕੀਤਾ।