JALANDHAR WEATHER

ਸੁਖਜੀਤ ਸਿੰਘ ਸੰਧੂ ਮੱਲੇ ਵਾਲਾ ਸਰਬਸੰਮਤੀ ਨਾਲ ਬਣਿਆ ਸਰਪੰਚ

ਮੱਖੂ (ਫਿਰੋਜ਼ਪੁਰ), 3 ਅਕਤੂਬਰ (ਕੁਲਵਿੰਦਰ ਸਿੰਘ ਸੰਧੂ)-ਬਲਾਕ ਮੱਖੂ ਦੇ ਪਿੰਡ ਮੱਲੇ ਵਾਲਾ ਦੇ ਸਮੂਹ ਨਗਰ ਵਾਸੀਆਂ ਅਤੇ ਸਾਰੇ ਰਾਜਨੀਤਿਕ ਦਲਾਂ ਵਲੋਂ ਪਿੰਡ ਦੇ ਬਹੁਤ ਹੀ ਹੋਣਹਾਰ ਮਿਹਨਤੀ ਨੌਜਵਾਨ ਸੁਖਜੀਤ ਸਿੰਘ ਸੰਧੂ (ਕਾਮਰੇਡ) ਨੂੰ ਸਰਪੰਚ ਚੁਣ ਲਿਆ ਗਿਆ ਹੈ। ਵਿਧਾਨ ਸਭਾ ਹਲਕੇ ਦੀ ਹੁਣ ਤੱਕ ਦੀ ਇਹ ਪਹਿਲੀ ਸਰਬਸੰਮਤੀ ਹੈ, ਜਿਸ ਵਿਚ ਸਭ ਤੋਂ ਛੋਟੀ ਉਮਰ ਦੇ ਸਰਪੰਚ ਚੁਣੇ ਗਏ ਹਨ। ਇਨ੍ਹਾਂ ਦੀ ਉਮਰ 30 ਸਾਲ ਦੇ ਕਰੀਬ ਹੈ। ਸੁਖਜੀਤ ਸਿੰਘ ਸੰਧੂ ਛੋਟੀ ਉਮਰੇ ਹੀ ਨਹਿਰੂ ਯੁਵਾ ਕੇਂਦਰ ਫਿਰੋਜ਼ਪੁਰ ਨਾਲ ਜੁੜੇ ਅਤੇ ਸਮਾਜ ਸੇਵੀ ਗਤੀਵਿਧੀਆਂ ਵਿਚ ਆਪਣਾ ਅਹਿਮ ਯੋਗਦਾਨ ਪਾਉਂਦੇ ਰਹੇ। ਇਨ੍ਹਾਂ ਨਾਲ ਵਰਿਆਮ ਸਿੰਘ, ਜਸਵੰਤ ਸਿੰਘ, ਨੱਥਾ ਸਿੰਘ, ਕਿਰਨਜੀਤ ਕੌਰ ਪਤਨੀ ਲਖਵਿੰਦਰ ਸਿੰਘ, ਰਣਜੀਤ ਕੌਰ ਪਤਨੀ ਜ਼ੋਰਾਵਰ ਸਿੰਘ ਨੂੰ ਵੀ ਸਰਬਸੰਮਤੀ ਨਾਲ ਪੰਚਾਇਤ ਮੈਂਬਰ ਚੁਣ ਲਿਆ ਗਿਆ। ਇਸ ਦੌਰਾਨ ਨਵੇਂ ਚੁਣੇ ਗਏ ਸਰਪੰਚ ਸੁਖਜੀਤ ਸਿੰਘ ਸੰਧੂ ਨੇ ਕਿਹਾ ਕਿ ਉਹ ਕਿਸੇ ਵੀ ਵਰਗ ਨਾਲ ਵਿਤਕਰਾ ਨਹੀਂ ਕਰਨਗੇ ਅਤੇ ਹਰੇਕ ਨੂੰ ਨਾਲ ਲੈ ਕੇ ਪਿੰਡ ਦੇ ਬਹੁਪੱਖੀ ਵਿਕਾਸ ਵਿਚ ਆਪਣਾ ਪੂਰਾ ਯੋਗਦਾਨ ਪਾਉਣਗੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ