ਨਹਿਰ ਵਿਚੋਂ ਮਿਲੀ ਇਕ ਸਾਲ ਦੇ ਬੱਚੇ ਦੀ ਲਾਸ਼
ਜਲੰਧਰ, 3 ਅਕਤੂਬਰ- ਇਥੋਂ ਦੇ ਬਸਤੀ ਬਾਵਾ ਖੇਲ ਨਹਿਰ ਵਿਚ ਇਕ ਸਾਲ ਦੇ ਬੱਚੇ ਦੀ ਮਿ੍ਰਤਕ ਦੇਹ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੇ ਦੀ ਲਾਸ਼ ਨੂੰ ਨਹਿਰ ਦੇ ਕੋਲ ਲੈ ਕੇ ਜਾਂਦੀ ਹੋਈ ਇਕ ਮਹਿਲਾ ਉਥੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈ ਹੈ। ਇਸ ਘਟਨਾ ਦੀ ਜਾਣਕਾਰੀ ਸਥਾਨਕ ਲੋਕਾਂ ਵਲੋਂ ਪੁਲਿਸ ਨੂੰ ਦਿੱਤੀ ਗਈ। ਮੌਕੇ ’ਤੇ ਪੁੱਜੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।