JALANDHAR WEATHER

ਕੰਗਨਾ ਰਣੌਤ ਦੀ ਬਿਆਨਬਾਜ਼ੀ ਪ੍ਰਧਾਨ ਮੰਤਰੀ ਵਲੋਂ ਪੰਜਾਬ ਦੇ ਕਿਸਾਨਾਂ ਲਈ ਕੀਤੇ ਜਾ ਰਹੇ ਚੰਗੇ ਕੰਮਾਂ ਨੂੰ ਪਹੁੰਚਾ ਰਹੀ ਹੈ ਨੁਕਸਾਨ- ਜੈਵੀਰ ਸ਼ੇਰਗਿੱਲ

ਨਵੀਂ ਦਿੱਲੀ, 25 ਸਤੰਬਰ- ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ’ਤੇ ਕੀਤੇ ਆਪਣੇ ਟਵੀਟ ’ਤੇ, ਪਾਰਟੀ ਦੇ ਰਾਸ਼ਟਰੀ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਕਿਹਾ ਕਿ ਮੈਂ ਕੰਗਨਾ ਰਣੌਤ ਦੀਆਂ ਟਿੱਪਣੀਆਂ ਤੋਂ ਦੂਰ ਰਹਿਣ ਲਈ ਭਾਜਪਾ ਦਾ ਧੰਨਵਾਦੀ ਹਾਂ ਪਰ ਇਕ ਪੰਜਾਬੀ ਹੋਣ ਦੇ ਨਾਤੇ, ਮੈਂ ਇਹ ਜ਼ਰੂਰ ਕਹਾਂਗਾ ਕਿ ਕੰਗਨਾ ਰਣੌਤ ਦੀ ਲਗਾਤਾਰ ਟਿੱਪਣੀ , ਸਿੱਖ ਕੌਮ ਦੇ ਖ਼ਿਲਾਫ਼ ਬੇਕਾਰ, ਬੇਬੁਨਿਆਦ ਅਤੇ ਤਰਕਹੀਣ ਬਿਆਨਬਾਜ਼ੀ, ਪੰਜਾਬ ਦੇ ਕਿਸਾਨਾਂ ਲਈ ਤੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਲਈ ਪ੍ਰਧਾਨ ਮੰਤਰੀ ਮੋਦੀ ਵਲੋਂ ਕੀਤੇ ਜਾ ਰਹੇ ਸਾਰੇ ਚੰਗਾਂ ਕੰਮਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ, ਪੰਜਾਬ ਦੇ ਕਿਸਾਨਾਂ ਤੇ ਪੰਜਾਬੀਅਤ ਨਾਲ ਪ੍ਰਧਾਨ ਮੰਤਰੀ ਦਾ ਰਿਸ਼ਤਾ ਅਟੁੱਟ ਹੈ ਤੇ ਉਸ ਰਿਸ਼ਤੇ ਨੂੰ ਕੰਗਨਾ ਰਣੌਤ ਵਲੋਂ ਕੀਤੇ ਜਾ ਰਹੀ ਗੈਰ-ਜ਼ਿੰਮੇਦਰਾਨਾ ਟਿੱਪਣੀਆਂ ਨਾਲ ਨਹੀਂ ਦੇਖਿਆ ਜਾਣਾ ਚਾਹੀਦਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ