JALANDHAR WEATHER

ਖਨੌਰੀ ਸਰਹੱਦ ’ਤੇ ਕਿਸਾਨ ਨੇ ਕੀਤੀ ਆਤਮ ਹੱਤਿਆ

ਖਨੌਰੀ, 25 ਸਤੰਬਰ- ਖਨੌਰੀ ਬਾਰਡਰ ’ਤੇ ਇਕ ਕਿਸਾਨ ਨੇ ਟਰਾਲੀ ਵਿਚ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਮਿਲੀ ਜਾਣਕਾਰੀ ਅਨੁਸਾਰ ਗੁਰਮੀਤ ਸਿੰਘ ਪੁੱਤਰ ਬਲਵੀਰ ਸਿੰਘ ਪਿੰਡ ਠੂਠੀਆਂ ਵਾਲਾ ਜ਼ਿਲ੍ਹਾ ਮਾਨਸਾ ਦਾ ਰਹਿਣ ਵਾਲਾ ਸੀ, ਜੋ 13 ਫਰਵਰੀ ਤੋਂ ਲਗਾਤਾਰ ਖਨੌਰੀ ਬਾਰਡਰ ’ਤੇ ਕਿਸਾਨੀ ਅੰਦੋਲਨ ਵਿਚ ਭਾਗ ਲੈ ਰਿਹਾ ਸੀ। ਉਹ ਕਿਸਾਨਾਂ ਦੇ ਧਰਨੇ ਵਿਚ ਬਿਜਲੀ ਦੀ ਸਪਲਾਈ ਨੂੰ ਲੈ ਕੇ ਸੇਵਾ ਨਿਭਾਅ ਰਿਹਾ ਸੀ। ਗੁਰਮੀਤ ਸਿੰਘ, ਜੋ ਕਿ ਦੋ ਭਰਾ ਸਨ, ਤੇ ਜ਼ਮੀਨ ਨਾ ਹੋਣ ਕਾਰਨ ਆਪਣੀ ਰੋਜ਼ੀ ਰੋਟੀ ਤੋਂ ਪ੍ਰੇਸ਼ਾਨ ਸਨ। ਉਹ ਬਿਜਲੀ ਦਾ ਕੰਮ ਕਰਕੇ ਹੀ ਘਰ ਦਾ ਗੁਜ਼ਾਰਾ ਕਰਦੇ ਸਨ। ਕਿਸਾਨ ਗੁਰਮੀਤ ਸਿੰਘ ਦੇ ਸਿਰ 2 ਲੱਖ ਦਾ ਕਰਜ਼ਾ ਹੋਣ ਕਾਰਨ ਵੀ ਉਹ ਪ੍ਰੇਸ਼ਾਨ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ