JALANDHAR WEATHER

ਜੰਮੂ ਕਸ਼ਮੀਰ ਚੋਣਾਂ: 11 ਵਜੇ ਤੱਕ ਹੋਈ 24.10 ਫ਼ੀਸਦੀ ਵੋਟਿੰਗ

ਸ੍ਰੀਨਗਰ, 25 ਸਤੰਬਰ- ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ’ਚ 6 ਜ਼ਿਲ੍ਹਿਆਂ ਦੀਆਂ 26 ਵਿਧਾਨ ਸਭਾ ਸੀਟਾਂ ’ਤੇ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋ ਗਈ। ਇਸ ਵਿਚ ਸ਼ਾਮ 6 ਵਜੇ ਤੱਕ 25.78 ਲੱਖ ਵੋਟਰ ਆਪਣੀ ਵੋਟ ਪਾ ਸਕਣਗੇ। ਚੋਣ ਕਮਿਸ਼ਨ ਨੇ ਦੱਸਿਆ ਕਿ ਸਵੇਰੇ 11 ਵਜੇ ਤੱਕ 24.10 ਫੀਸਦੀ ਵੋਟਿੰਗ ਹੋਈ। ਪੁੰਛ ਵਿਚ ਸਭ ਤੋਂ ਵੱਧ 33.06% ਮਤਦਾਨ ਹੋਇਆ, ਜਦੋਂ ਕਿ ਸਭ ਤੋਂ ਘੱਟ ਸ੍ਰੀਨਗਰ ਵਿਚ 11.67% ਮਤਦਾਨ ਹੋਇਆ। ਦੂਜੇ ਪੜਾਅ ਦੀਆਂ 26 ਸੀਟਾਂ ਵਿਚੋਂ 15 ਸੀਟਾਂ ਕੇਂਦਰੀ ਕਸ਼ਮੀਰ ਅਤੇ 11 ਸੀਟਾਂ ਜੰਮੂ ਦੀਆਂ ਹਨ। ਚੋਣ ਕਮਿਸ਼ਨ ਅਨੁਸਾਰ ਦੂਜੇ ਪੜਾਅ ’ਚ 239 ਉਮੀਦਵਾਰ ਮੈਦਾਨ ’ਚ ਹਨ। ਇਨ੍ਹਾਂ ਵਿਚੋਂ 233 ਪੁਰਸ਼ ਅਤੇ 6 ਔਰਤਾਂ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ