JALANDHAR WEATHER

ਪੰਜਾਬ 'ਚ ਆਰਥਿਕ ਐਮਰਜੈਂਸੀ ਵਾਲੇ ਬਣੇ ਹਾਲਾਤ - ਡਾ. ਅਮਰ ਸਿੰਘ

ਸਮਰਾਲਾ, 17 ਸਤੰਬਰ (ਗੋਪਾਲ ਸੋਫਤ)-ਪੰਜਾਬ ਕਾਂਗਰਸ ਦੇ ਸੱਦੇ 'ਤੇ ਪੰਜਾਬ ਵਿਚ ਦਿਨੋਂ-ਦਿਨ ਨਿੱਘਰਦੀ ਜਾ ਰਹੀ ਅਮਨ-ਕਾਨੂੰਨ ਦੀ ਸਥਿਤੀ ਦੇ ਵਿਰੋਧ ਵਿਚ ਅੱਜ ਸਮਰਾਲਾ ਵਿਚ ਵੀ ਸਥਾਨਕ ਕਾਂਗਰਸ ਦੇ ਪ੍ਰਧਾਨ ਰੁਪਿੰਦਰ ਸਿੰਘ ਰਾਜਾ ਗਿੱਲ ਦੀ ਅਗਵਾਈ ਵਿਚ ਇਕ ਵੱਡਾ ਧਰਨਾ ਦਿੱਤਾ ਗਿਆ। ਇਸ ਧਰਨੇ ਵਿਚ ਵਿਸ਼ੇਸ਼ ਤੌਰ ਉਤੇ ਪਹੁੰਚੇ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਨੇ ਕਿਹਾ ਕਿ ਹੁਣ ਪੰਜਾਬ ਵਿਚ ਅੱਤਵਾਦ ਦੇ ਸਮੇਂ ਨਾਲੋਂ ਵੀ ਮਾੜੇ ਹਾਲਾਤ ਹਨ ਅਤੇ ਸੂਬਾ ਸਰਕਾਰ ਕੋਲ ਤਨਖਾਹਾਂ ਦੇਣ ਨੂੰ ਵੀ ਪੈਸੇ ਨਾ ਹੋਣ ਕਾਰਨ ਪੰਜਾਬ ਆਰਥਿਕ ਐਮਰਜੈਂਸੀ ਵੱਲ ਵਧ ਰਿਹਾ ਹੈ। ਉਨ੍ਹਾਂ ਪੰਜਾਬ ਵਿਚ ਦਿਨੋਂ-ਦਿਨ ਵਧ ਰਹੀ ਕਤਲੋਗਾਰਤ, ਲੁੱਟਾਂ-ਖੋਹਾਂ ਤੇ ਨਸ਼ਿਆਂ ਦੇ ਰੁਝਾਨ ਉਤੇ ਸਰਕਾਰ ਨੂੰ ਸਿੱਧੇ ਤੌਰ ਉਤੇ ਜ਼ਿੰਮੇਵਾਰ ਦੱਸਦਿਆਂ ਕਿਹਾ ਕਿ ਅੱਜ ਹਰ ਬੰਦਾ ਪੰਜਾਬ ਵਿਚ ਆਉਣ ਤੋਂ ਡਰ ਰਿਹਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਗੱਪੀਆਂ ਤੇ ਝੂਠਿਆਂ ਦੀ ਸਰਕਾਰ ਹੈ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ