ਐਲਡਰਮੈਨਾਂ ਦੀ ਨਿਯੁਕਤੀ ਲਈ ਮੰਤਰੀ ਪ੍ਰੀਸ਼ਦ ਨਾਲ ਸਲਾਹ ਦੀ ਲੋੜ ਨਹੀਂ- ਸੁਪਰੀਮ ਕੋਰਟ
ਨਵੀਂ ਦਿੱਲੀ, 5 ਅਗਸਤ- ਦਿੱਲੀ ਦੇ ਉਪ ਰਾਜਪਾਲ ਦਿੱਲੀ ਸਰਕਾਰ ਨਾਲ ਸਲਾਹ ਮਸ਼ਵਰਾ ਕੀਤੇ ਬਿਨ੍ਹਾਂ ਨਗਰ ਨਿਗਮ ’ਚ ਅਧਿਕਾਰੀਆਂ ਯਾਨੀ ਐਲਡਰਮੈਨ ਦੀ ਨਿਯੁਕਤੀ ਕਰ ਸਕਦੇ ਹਨ ਜਾਂ ਨਹੀਂ ਸੰਬੰਧੀ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਦਿੱਲੀ ਨਗਰ ਨਿਗਮ ’ਚ 10 ਮੈਂਬਰਾਂ ਨੂੰ ਨਾਮਜ਼ਦ ਕਰਨ ਦੇ ਉਪ-ਰਾਜਪਾਲ ਦੇ ਫ਼ੈਸਲੇ ਲਈ ਮੰਤਰੀ ਪ੍ਰੀਸ਼ਦ ਦੀ ਮਦਦ ਅਤੇ ਸਲਾਹ ਦੀ ਲੋੜ ਨਹੀਂ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਐਮ.ਸੀ.ਡੀ. ਵਿਚ ਮੈਂਬਰਾਂ ਨੂੰ ਨਾਮਜ਼ਦ ਕਰਨ ਦੀ ਉਪ ਰਾਜਪਾਲ ਦੀ ਸ਼ਕਤੀ ਇਕ ਵਿਧਾਨਕ ਸ਼ਕਤੀ ਹੈ ਨਾ ਕਿ ਕਾਰਜਕਾਰੀ ਸ਼ਕਤੀ। ਸੁਪਰੀਮ ਕੋਰਟ ਨੇ ਲੈਫਟੀਨੈਂਟ ਗਵਰਨਰ ਦੇ 10 ਐਲਡਰਮੈਨਾਂ ਦੀ ਨਿਯੁਕਤੀ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ ਹੈ।