JALANDHAR WEATHER

ਹਾਕੀ ਖ਼ਿਡਾਰੀ ਸ਼ਮਸ਼ੇਰ ਸਿੰਘ ਸ਼ੇਰਾ, ਜੁਗਰਾਜ ਸਿੰਘ ਨੇ ਪਿੰਡ ਵਾਸੀਆਂ ਨਾਲ ਸੱਥ ਵਿਚ ਬੈਠ ਕੇ ਵਿਚਾਰ ਕੀਤੇ ਸਾਂਝੇ

ਅਟਾਰੀ, ਅੰਮ੍ਰਿਤਸਰ 12 ਅਗਸਤ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)- ਉਲੰਪਿਕ ਖੇਡਾਂ ਦੌਰਾਨ ਹਾਕੀ ਵਿਚ ਕਾਂਸੀ ਦਾ ਤਗਮਾ ਜਿੱਤਣ ਉਪਰੰਤ ਆਪਣੇ ਘਰਾਂ ਨੂੰ ਪਰਤੇ ਹਾਕੀ ਖਿਡਾਰੀ ਫ਼ੁਰਸਤ ਦੇ ਪਲਾਂ ਵਿਚ ਦਿਖਾਈ ਦਿੱਤੇ। ਸਰਦਾਰ ਸ਼ਾਮ ਸਿੰਘ ਕਸਬਾ ਅਟਾਰੀ ਅੰਮ੍ਰਿਤਸਰ ਦੇ ਜੰਪਲ ਦੋ ਹਾਕੀ ਖਿਡਾਰੀ ਸ਼ਮਸ਼ੇਰ ਸਿੰਘ ਸ਼ੇਰਾ ਤੇ ਜੁਗਰਾਜ ਸਿੰਘ ਜੋਗਾ, ਜੋ ਉਲੰਪਿਕ 2024 ਵਿਚ ਭਾਰਤੀ ਹਾਕੀ ਟੀਮ ਦਾ ਹਿੱਸਾ ਸਨ, ਦੇ ਬੀਤੇ ਕੱਲ੍ਹ ਆਪਣੇ ਘਰਾਂ ਨੂੰ ਪਰਤਨ ਤੋਂ ਉਪਰੰਤ ਅੱਜ ਉਨ੍ਹਾਂ ਦੇ ਗ੍ਰਹਿ ਵਿਖੇ ਪਿੰਡ ਵਾਸੀਆਂ ਅਤੇ ਇਲਾਕੇ ਭਰ ਦੇ ਲੋਕਾਂ ਵਲੋਂ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਦੋਵੇਂ ਖਿਡਾਰੀ ਅੱਜ ਸਰਦਾਰ ਸ਼ਾਮ ਸਿੰਘ ਅਟਾਰੀ ਦੀਆਂ ਸਮਾਧਾਂ ਦੇ ਸਾਹਮਣੇ ਬਣੀ ਪਾਰਕ ਸਾਡਾ ਪਿੰਡ ਸਾਡੀ ਸ਼ਾਨ ਵਿਖੇ ਸੱਥ ਵਿਚ ਬੈਠ ਕੇ ਜਿੱਥੇ ਉਲੰਪਿਕ ਖੇਡਾਂ ਬਾਰੇ ਪਿੰਡ ਵਾਸੀਆਂ ਨੂੰ ਦੱਸ ਰਹੇ ਹਨ ਉੱਥੇ ਹੀ ਪਿੰਡ ਵਾਸੀਆਂ ਨਾਲ ਬੈਠ ਕੇ ਪਿੰਡ ਦੇ ਹੋਰ ਬਿਹਤਰੀਨ ਕੰਮਾਂ ਲਈ ਵੀ ਵਿਚਾਰ ਸਾਂਝੇ ਕਰਦੇ ਹੋਏ ਵਿਖਾਈ ਦਿੰਦੇ ਨਜ਼ਰ ਆਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ