ਪਿੰਡ ਗੁਰੂਸਰ ਜਗ੍ਹਾ ਦੇ ਨੌਜਵਾਨ ਦੀ ਨਸ਼ੇ ਨਾਲ ਮੌਤ
ਤਲਵੰਡੀ ਸਾਬੋ/ਸੀਂਗੋ ਮੰਡੀ, 5 ਅਗਸਤ (ਲੱਕਵਿੰਦਰ ਸ਼ਰਮਾ)-ਪਿਛਲੇ ਦਿਨੀਂ ਬਠਿੰਡਾ ਦੇ ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਸੇਖੂ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ ਦੀਆਂ ਖਬਰਾਂ ਦੀ ਸਿਆਹੀ ਨਹੀਂ ਸੀ ਸੁੱਕੀ ਕਿ ਅੱਜ ਤਲਵੰਡੀ ਸਾਬੋ ਦੇ ਲਾਗਲੇ ਪਿੰਡ ਗੁਰੂਸਰ ਜਗ੍ਹਾ 'ਚ ਇਕ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸੁਨੀਲ ਸਿੰਘ (19) ਨੇ ਅੱਜ ਪਿੰਡ ਦੇ ਇਕ ਨੌਜਵਾਨ ਤੋਂ ਨਸ਼ਾ ਲੈ ਕੇ ਵੱਧ ਮਾਤਰਾ ਲੈ ਲਈ ਤੇ ਬੇਹੋਸ਼ ਡਿੱਗਾ ਮਿਲਿਆ ਜਦੋਂ ਇਸ ਦਾ ਪਤਾ ਪਿੰਡ ਦੇ ਲੋਕਾਂ ਨੂੰ ਲੱਗਾ ਤਾਂ ਤਲਵੰਡੀ ਸਾਬੋ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।