ਭਾਰਤ ਵਿਚ ਬਣਾਉਣਾ ਚਾਹੁੰਦਾ ਹਾਂ ਕਈ ਸਿੰਗਾਪੁਰ- ਪ੍ਰਧਾਨ ਮੰਤਰੀ ਮੋਦੀ
ਸਿੰਗਾਪੁਰ, 5 ਸਤੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਦਿਨਾਂ ਦੌਰੇ ’ਤੇ ਬੀਤੇ ਦਿਨ ਸਿੰਗਾਪੁਰ ਪੁੱਜੇ ਸਨ। ਉਹ ਅੱਜ ਸਿੰਗਾਪੁਰ ਦੀ ਸੰਸਦ ਵਿਖੇ ਪਹੁੰਚੇ, ਜਿੱਥੇ ਪ੍ਰਧਾਨ ਮੰਤਰੀ ਲਾਰੇਂਸ ਵੋਂਗ ਨੇ ਉਨ੍ਹਾਂ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਇਹ ਸਾਡੀ ਪਹਿਲੀ ਮੁਲਾਕਾਤ ਹੈ। ਮੇਰੇ ਵਲੋਂ ਤੁਹਾਨੂੰ ਬਹੁਤ-ਬਹੁਤ ਵਧਾਈਆਂ। ਉਨ੍ਹਾਂ ਕਿਹਾ ਕਿ ਸਿੰਗਾਪੁਰ ਸਿਰਫ਼ ਇਕ ਸਹਾਇਕ ਦੇਸ਼ ਹੀ ਨਹੀਂ ਸਗੋਂ ਹਰ ਵਿਕਾਸਸ਼ੀਲ ਦੇਸ਼ ਲਈ ਪ੍ਰੇਰਨਾ ਸਰੋਤ ਹੈ। ਅਸੀਂ ਭਾਰਤ ਵਿਚ ਕਈ ਸਿੰਗਾਪੁਰ ਵੀ ਬਣਾਉਣਾ ਚਾਹੁੰਦੇ ਹਾਂ ਤੇ ਮੈਨੂੰ ਖੁਸ਼ੀ ਹੈ ਕਿ ਅਸੀਂ ਇਸ ਦਿਸ਼ਾ ਵਿਚ ਮਿਲ ਕੇ ਕੋਸ਼ਿਸ਼ ਕਰ ਰਹੇ ਹਾਂ। ਭਾਰਤ ਅਤੇ ਸਿੰਗਾਪੁਰ ਨੇ ਸੈਮੀਕੰਡਕਟਰ, ਡਿਜੀਟਲ ਤਕਨੀਕ, ਸਿਹਤ ਸਹਿਯੋਗ ਅਤੇ ਹੁਨਰ ਵਿਕਾਸ ਦੇ ਖ਼ੇਤਰਾਂ ਵਿਚ ਮਹੱਤਵਪੂਰਨ ਸਮਝੌਤਿਆਂ ’ਤੇ ਦਸਤਖਤ ਕੀਤੇ। ਸਮਝੌਤੇ ਅਨੁਸਾਰ ਦੋਵੇਂ ਦੇਸ਼ ਸੈਮੀਕੰਡਕਟਰ, ਕਲਸਟਰ ਡਿਵੈਲਪਮੈਂਟ, ਸੈਮੀਕੰਡਕਟਰ ਡਿਜ਼ਾਈਨਿੰਗ ਅਤੇ ਨਿਰਮਾਣ ’ਤੇ ਧਿਆਨ ਦੇਣਗੇ।