JALANDHAR WEATHER

ਅਮਰੀਕਾ: ਸੜਕ ਹਾਦਸੇ ਵਿਚ 4 ਭਾਰਤੀਆਂ ਦੀ ਮੌਤ

ਸੈਕਰਾਮੈਂਟੋ, ਕੈਲੀਫੋਰਨੀਆ, 5 ਸਤੰਬਰ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਟੈਕਸਾਸ ਰਾਜ ਦੇ ਡਲਾਸ ਸ਼ਹਿਰ ਨੇੜੇ ਅਨਾ ਵਿਖੇ ਬੀਤੇ ਦਿਨੀਂ ਹੋਏ ਇਕ ਭਿਆਨਕ ਸੜਕ ਹਾਦਸੇ ਵਿਚ 4 ਭਾਰਤੀਆਂ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਮਾਰੇ ਗਏ ਸਾਰੇ ਭਾਰਤੀ ਇਕ ਐਸ.ਯੂ.ਵੀ. ਗੱਡੀ ਵਿਚ ਸਵਾਰ ਸਨ ਤੇ ਉਹ ਬੈਂਟਨਵਿਲੇ, ਅਰਕੰਸਾਸ ਜਾ ਰਹੇ ਸਨ, ਜਦੋਂ ਪਿਛੇ ਤੋਂ ਆ ਰਹੇ ਇਕ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਉਨ੍ਹਾਂ ਦੀ ਕਾਰ ਅੱਗੇ 3 ਹੋਰ ਵਾਹਨਾਂ ਨਾਲ ਟਕਰਾ ਗਈ। ਚਾਰੇ ਭਾਰਤੀਆਂ ਦੀਆਂ ਲਾਸ਼ਾਂ ਕਾਰ ਵਿਚ ਇੰਨੀਆਂ ਸੜ ਗਈਆਂ ਕਿ ਉਨ੍ਹਾਂ ਦੀ ਪਛਾਣ ਕਰਨੀ ਮੁਸ਼ਕਿਲ ਹੈ। ਅਧਿਕਾਰੀਆਂ ਨੇ ਕਿਹਾ ਕਿ ਲਾਸ਼ਾਂ ਦੀ ਪਛਾਣ ਲਈ ਡੀ.ਐਨ.ਏ. ਟੈਸਟ ਕੀਤਾ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ