JALANDHAR WEATHER

ਥਾਣਾ ਸੁਧਾਰ ਦੇ ਪਿੰਡ ਹਲਵਾਰਾ ਦੇ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ

ਗੁਰੂਸਰ ਸੁਧਾਰ,17 ਜੁਲਾਈ (ਜਗਪਾਲ ਸਿੰਘ ਸਿਵੀਆਂ)-ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਥਾਣਾ ਸੁਧਾਰ ਅਧੀਨ ਆਉਂਦੇ ਪਿੰਡ ਹਲਵਾਰਾ ਦੇ ਤੁਰਲੋਚਨ ਸਿੰਘ ( 28 ਸਾਲ) ਪੁੱਤਰ ਸਵ. ਜਿੰਦਰ ਸਿੰਘ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਦੀ ਖਬਰ ਮਿਲੀ ਹੈ। ਗੁਆਂਢੀਆਂ ਤੇ ਨੇੜਲੇ ਘਰਾਂ ਦੇ ਦੱਸਣ ਮੁਤਾਬਕ ਪਿੰਡ ਦਾ ਨੌਜਵਾਨ ਅਕਾਸ਼ਦੀਪ ਸਿੰਘ ਉਸਨੂੰ ਆਪਣੇ ਮੋਟਰਸਾਈਕਲ ਉਤੇ ਬੀਮਾਰ ਹਾਲਤ 'ਚ ਛੱਡ ਕੇ ਗਿਆ। ਸੁਧਾਰ ਪੁਲਿਸ ਵਲੋਂ ਮ੍ਰਿਤਕ ਦੀ ਮਾਂ ਅਤੇ ਪਿੰਡ ਦੇ ਮੋਹਤਬਰਾਂ ਮੁਤਾਬਕ ਦਿੱਤੀ ਜਾਣਕਾਰੀ ਦੇ ਚੱਲਦਿਆਂ ਅਕਾਸ਼ਦੀਪ ਸਿੰਘ ਨੂੰ ਹਿਰਾਸਤ 'ਚ ਲੈ ਕੇ ਜਾਂਚ ਜਾਰੀ ਹੈ ਜੋ ਕਿ ਨਸ਼ੇ ਦੀ ਹਾਲਤ 'ਚ ਪਾਇਆ ਗਿਆ। ਐਸ. ਐਚ. ਓ. ਸੁਧਾਰ ਜਸਵਿੰਦਰ ਸਿੰਘ ਨੇ ਕਿਹਾ ਕਿ ਮ੍ਰਿਤਕ ਨੌਜਵਾਨ ਤੁਰਲੋਚਨ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਲੁਧਿਆਣਾ ਸਿਵਲ ਹਸਪਤਾਲ ਭੇਜਿਆ ਗਿਆ ਅਤੇ ਜਾਂਚ ਜਾਰੀ ਹੈ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ