ਭਾਰਤੀ ਹਾਕੀ ਟੀਮ ਦਾ ਉਲੰਪਿਕ 'ਚ ਸ਼ਾਨਦਾਰ ਪ੍ਰਦਰਸ਼ਨ ਰਿਹਾ - ਹਾਕੀ ਖਿਡਾਰੀ ਮਨਪ੍ਰੀਤ ਸਿੰਘ
ਨਵੀਂ ਦਿੱਲੀ, 14 ਅਗਸਤ-ਕਾਂਸੀ ਤਮਗਾ ਜੇਤੂ ਭਾਰਤੀ ਪੁਰਸ਼ ਉਲੰਪੀਅਨ ਹਾਕੀ ਟੀਮ ਦੇ ਖਿਡਾਰੀ ਮਨਪ੍ਰੀਤ ਸਿੰਘ ਨੇ ਕਿਹਾ ਕਿ ਬਹੁਤ ਵਧੀਆ ਮਹਿਸੂਸ ਹੁੰਦਾ ਹੈ ਕਿਉਂਕਿ ਅਸੀਂ ਲਗਾਤਾਰ ਤਗਮੇ ਜਿੱਤੇ। ਜਦੋਂ ਆਖਰੀ ਤਮਗਾ ਜਿੱਤਿਆ, ਇਹ 41 ਸਾਲਾਂ ਬਾਅਦ ਸੀ ਪਰ ਟੀਮ ਨੇ ਇਸ ਉਲੰਪਿਕ ਵਿਚ ਜੋ ਪ੍ਰਦਰਸ਼ਨ ਕੀਤਾ, ਹਰ ਕੋਈ ਦੇਖ ਸਕਦਾ ਹੈ ਕਿ ਭਾਰਤੀ ਹਾਕੀ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੀ ਹੈ ਅਤੇ ਇਹ ਕਿਸੇ ਵੀ ਟੀਮ ਨੂੰ ਹਰਾ ਸਕਦੀ ਹੈ। ਇਸ ਵਿਚ ਆਤਮ-ਵਿਸ਼ਵਾਸ ਦਾ ਪੱਧਰ ਬਹੁਤ ਹੈ। ਪਿਛਲੇ ਉਲੰਪਿਕ ਤਗਮੇ ਤੋਂ ਬਾਅਦ ਲੋਕ ਸਾਡੇ ਤੋਂ ਇਕ ਹੋਰ ਤਗਮਾ ਜਿੱਤਣ ਦੀ ਉਮੀਦ ਕਰ ਰਹੇ ਸਨ।