ਨੌਜਵਾਨ ਨੇ ਫ਼ਾਹਾ ਲੈ ਕੀਤੀ ਖ਼ੁਦਕੁਸ਼ੀ
ਸ਼ਹਿਣਾ, 12 ਅਗਸਤ (ਸੁਰੇਸ਼ ਗੋਗੀ)- ਜ਼ਿਲ੍ਹਾ ਬਰਨਾਲਾ ਦੇ ਥਾਣਾ ਸ਼ਹਿਣਾ ਅਧੀਨ ਪੈਂਦੇ ਪਿੰਡ ਉਗੋਕੇ ਦੇ ਇਕ ਨੌਜਵਾਨ ਨੇ ਪਿੰਡ ਖੁੱਡੀ ਕਲਾਂ ਦੇ ਰਸਤੇ ਵਿਚ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮ੍ਰਿਤਕ ਨੌਜਵਾਨ ਸੁਖਵਿੰਦਰ ਸਿੰਘ ਗੋਰਾ ਪੁੱਤਰ ਬਿੱਲੂ ਸਿੰਘ ਵੈਟਰਨਰੀ ਵਿਭਾਗ ਵਿਚ ਦਰਜਾਚਾਰ ਕਰਮਚਾਰੀ ਲੱਗਿਆ ਹੋਇਆ ਸੀ।