ਰਾਜਪੁਰਾ : ਭਾਰੀ ਬਾਰਿਸ਼ ਕਾਰਨ ਅੰਡਰਬ੍ਰਿਜ 'ਚ ਭਰਿਆ ਪਾਣੀ
ਰਾਜਪੁਰਾ, 11 ਅਗਸਤ (ਰਣਜੀਤ ਸਿੰਘ)-ਰਾਜਪੁਰਾ ਸ਼ਹਿਰ ਵਿਚ ਰਾਤ ਤੋਂ ਭਾਰੀ ਬਾਰਿਸ਼ ਹੋਣ ਕਾਰਨ ਅੰਡਰਬ੍ਰਿਜ ਵਿਚ ਪਾਣੀ ਭਰ ਗਿਆ ਅਤੇ ਰਾਹਗੀਰਾਂ ਨੂੰ ਆਉਣ-ਜਾਣ ਵਿਚ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਣੀ ਕਾਰਨ ਕਈ ਵ੍ਹੀਕਲ ਅੰਡਰਬ੍ਰਿਜ ਦੇ ਪਾਣੀ ਵਿਚ ਹੀ ਡੁੱਬੇ ਦੇਖੇ ਗਏ। ਸ਼ਹਿਰ ਦੀਆਂ ਸੜਕਾਂ ਤੇ ਪਾਰਕਾਂ ਵਿਚ ਜਲਥਲ ਹੋਇਆ ਦਿਖਾਈ ਦੇ ਰਿਹਾ ਹੈ।