ਮੀਂਹ ਨਾਲ ਕਿਸਾਨਾਂ ਦੇ ਉਦਾਸੇ ਚਿਹਰੇ ਖਿੜੇ
ਕਟਾਰੀਆਂ, 11ਅਗਸਤ (ਪ੍ਰੇਮੀ ਸੰਧਵਾਂ) ਝੋਨੇ ਦੇ ਸੀਜਨ ਦੌਰਾਨ ਕੋਈ ਭਰਵਾਂ ਮੀਂਹ ਨਾ ਪੈਣ ਕਾਰਨ ਕਿਸਾਨਾ ਨੂੰ ਝੋਨੇ ਦੀ ਫ਼ਸਲ ਪਾਲਣ ਲਈ ਭਾਰੀ ਪ੍ਰੇਸ਼ਾਨੀਆਂ ਸਾਹਮਣਾ ਕਰਨਾ ਪੈ ਰਿਹਾ ਸੀ, ਕਿਉਂਕ ਖੇਤਾਂ ਵਿਚ ਤੇਜ ਧੁੱਪ ਨਾਲ ਪਾਣੀ ਨਹੀਂ ਸੀ ਠਹਿਰਦਾ ।ਇਸ ਕਾਰਨ ਝੋਨੇ ਦੇ ਖੇਤਾਂ ਵਿਚ ਤਰੇੜਾਂ ਪੈਣ ਦਾ ਖਤਰਾ ਵੱਧਦਾ ਜਾ ਰਿਹਾ ਸੀ। ਅੱਜ ਸਵੇਰ ਤੋਂ ਹੀ ਪੈ ਰਹੇ ਭਰਵੇ ਮੀਂਹ ਨਾਲ ਜਿਥੇ ਕਿਸਾਨਾ ਦੇ ਉਦਾਸੇ ਚਿਹਰਿਆ ਤੇ ਰੌਣਕ ਆ ਗਈ, ਉੱਥੇ ਹੀ ਲੋਕਾਂ ਅਤੇ ਪਸ਼ੂ ਪੰਛੀ ਨੂੰ ਅੱਤ ਦੀ ਗਰਮੀ ਤੋਂ ਰਾਹਤ ਮਿਲੀ ਅਤੇ ਗਲ਼ਆਂ ਨਾਲ਼ਆਂ ਚ ਬਰਸਾਤੀ ਪਾਣੀ ਭਰ ਗਿਆ।